ਸਰਦੂਲਗੜ੍ਹ ਸਿਹਤ ਵਿਭਾਗ ਨੇ ਧੀਆਂ ਦੀ ਲੋਹੜੀ ਮਨਾਈ

ਸਰਦੂਲਗੜ੍ਹ ਸਿਹਤ ਵਿਭਾਗ ਨੇ ਧੀਆਂ ਦੀ ਲੋਹੜੀ ਮਨਾਈ

ਸਰਦੂਲਗੜ੍ਹ ਸਿਹਤ ਵਿਭਾਗ ਨੇ ਧੀਆਂ ਦੀ ਲੋਹੜੀ ਮਨਾਈ

ਸਰਦੂਲਗੜ੍ਹ-14 ਜਨਵਰੀ (ਜ਼ੈਲਦਾਰ ਟੀ.ਵੀ.) ਸਥਾਨਕ ਸਿਵਲ ਹਸਪਤਾਲ ਵਿਖੇ ਸਿਹਤ ਵਿਭਾਗ ਸਰਦੂਲਗੜ੍ਹ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ.ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ’ਚ ਧੀਆਂ ਦੀ ਲੋਹੜੀ ਮਨਾਈ ਗਈ।ਡਾ.ਸੰਧੁ ਨੇ ਨਵਜਾਤ ਬੱਚੀਆਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਦੇ ਜ਼ਮਾਨੇ ਦੀਆਂ ਲੜਕੀਆਂ ਖੇਡ ਜਗਤ,ਪ੍ਰਸ਼ਾਸਨਿਕ ਸੇਵਾਵਾਂ,ਸਿੱਖਿਆ ਤੇ ਰਾਜਨੀਤਿਕ ਖੇਤਰ’ਚ ਮਰਦਾਂ ਨਾਲੋਂ ਕਿਸੇ ਵੀ ਪੱਖੋਂ ਘੱਟ ਨਹੀਂ ਸਗੋਂ ਵੱਡੀਆਂ ਪ੍ਰਾਪਤੀਆਂ ਉਨ੍ਹਾਂ ਦੇ ਨਾਮ ਹਨ।ਨਵਜੰਮੀਆਂ ਬੱਚੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਬਲਾਕ ਐਜੂਕੇਟਰ ਤਿਰਲੋਕ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਮਾਜ ਦੇ ਹਰ ਵਿਅਕਤੀ ਨੂੰ ਮਹਿਲਾਵਾਂ ਪ੍ਰਤੀ ਹਮੇਸ਼ਾਂ ਸਤਿਕਾਰ ਦੀ ਭਾਵਨਾ ਰੱਖਣੀ ਚਾਹੀਦੀ ਹੈ।ਇਸ ਮੌਕੇ ਡਾ.ਹਰਸਿਮਰਨ ਕੌਰ,ਡਾ.ਹਰਲੀਨ ਕੌਰ,ਗੁਰਵਿੰਦਰ ਕੌਰ,ਸ਼ਿਵਜੀ ਰਾਮ,ਸੁਖਦੇਵ ਸਿੰਘ,ਵਿਸ਼ਾਲ ਤਾਇਲ,ਹੰਸ ਰਾਜ,ਗਜ਼ਲਦੀਪ ਕੌਰ,ਰੁਪਿੰਦਰ ਕੌਰ,ਤਰਨਜੀਤ ਕੌਰ,ਰੁਪਿੰਦਰ ਸਿੰਘ ਮਾਨ,ਜਗਮੀਤ ਸਿੰਘ,ਨਿਰਮਲ ਕੌਰ,ਵੀਨਾ ਰਾਣੀ,ਬਲਜਿੰਦਰ ਕੌਰ,ਜੀਵਨ ਸਿੰਘ ਸਹੋਤਾ,ਨਰਿੰਦਰ ਸਿੰਘ,ਪਰਲਾਦ ਸਿੰਘ,ਜਸਵੀਰ ਸਿੰਘ ਹਾਜ਼ਰ ਸਨ।

Read Previous

ਨਹਿਰੂ ਯੁਵਾ ਕੇਂਦਰ ਵਲੋਂ ਹਫਤਾ ਭਰ ਚੱਲਣਗੇ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਪ੍ਰੋਗਰਾਮ

Read Next

ਪੰਜਾਬ ਨੰਬਰਦਾਰ ਯੂਨੀਅਨ ਸਰਦੂਲਗੜ੍ਹ ਨੇ ਇਕੱਤਰਤਾ ਕੀਤੀ

Leave a Reply

Your email address will not be published. Required fields are marked *

Most Popular

error: Content is protected !!