ਸਰਦੂਲਗੜ੍ਹ ਸਰਕਾਰੀ ਹਸਪਤਾਲ ‘ਚ ਲਗਾਇਆ ਕੈਂਸਰ ਸਕ੍ਰੀਨਿੰਗ ਕੈਂਪ

ਸਰਦੂਲਗੜ੍ਹ ਸਰਕਾਰੀ ਹਸਪਤਾਲ ‘ਚ ਲਗਾਇਆ ਕੈਂਸਰ ਸਕ੍ਰੀਨਿੰਗ ਕੈਂਪ

89 ਵਿਅਕਤੀਆਂ ਦੀ ਕੀਤੀ ਜਾਂਚ

ਸਰਦੂਲਗੜ੍ਹ-15 ਜੂਨ 2025 (ਪ੍ਰਕਾਸ਼ ਸਿੰਘ ਜ਼ੈਲਦਾਰ)
ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਕੈਂਸਰ ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ ਦੀ ਟੀਮ ਵਲੋਂ ਜਾਂਚ ਕੈਂਪ ਲਗਾਇਆ ਗਿਆ। ਜਿਸ ਦੌਰਾਨ 89 ਵਿਅਕਤੀਆਂ ਦਾ ਨਿਰੀਖਣ ਕੀਤਾ ਗਿਆ।
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਕੰਵਲਪ੍ਰੀਤ ਕੌਰ ਬਰਾੜ ਨੇ ਦੱਸਿਆ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੀ ਅਗਾਊਂ ਜਾਂਚ ਇਸ ਬਿਮਾਰੀ ਦੇ ਸਫ਼ਲ ਇਲਾਜ ਲਈ ਸਹਾਈ ਸਿੱਧ ਹੁੰਦੀ ਹੈ। ਜਾਂਚ ਦੌਰਾਨ ਸਾਹਮਣੇ ਆਏ 6 ਸ਼ੱਕੀ ਮਰੀਜ਼ਾਂ ਨੂੰ ਅਗਲੇਰੀ ਜਾਂਚ ਲਈ ਸੰਗਰੂਰ ਭੇਜਿਆ ਜਾਵੇਗਾ।
ਡਾ. ਵੇਦ ਪ੍ਰਕਾਸ਼ ਸੰਧੂ ਨੇ ਇਸ ਰੋਗ ਦੇ ਮੁੱਢਲੇ ਲੱਛਣ ਸਬੰਧੀ ਵਿਸਥਾਰ ਨਾਲ ਦੱਸਿਆ।ਉਨ੍ਹਾਂ ਕਿਹਾ ਕਿ ਸ਼ਰਾਬ, ਤੰਬਾਕੂ, ਬੀੜੀ ਸਿਗਰਟ ਨੋਸ਼ੀ, ਫਸਲਾਂ ‘ਤੇ ਤੇ ਕੀਟਨਾਸ਼ਕ ਦੀ ਜਿਆਦਾ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕੈਂਪ ‘ਚ ਹਾਜ਼ਰ ਲੋਕਾਂ ਨੂੰ ਜਾਗਰੂਕਤਾ ਸਮੱਗਰੀ ਵੰਡੀ ਗਈ।
ਇਸ ਮੌਕੇ ਡਾ. ਗੁਰਵਿੰਦਰ ਕੌਰ, ਡਾ. ਬਲਜਿੰਦਰ ਸਿੰਘ, ਡਾ. ਈਸ਼ਟਦੀਪ ਕੌਰ, ਡਾ. ਹਰਲੀਨ ਕੌਰ, ਮਨਪ੍ਰੀਤ ਸਿੰਘ, ਸੰਜੀਵ ਕੁਮਾਰ, ਸੁਨੀਲ ਅਗਨੀਹੋਤਰੀ, ਸੁਖਵਿੰਦਰ ਕੌਰ, ਮਨਪ੍ਰੀਤ ਕੌਰ, ਅਮਨਦੀਪ ਕੌਰ, ਸੁਖਵੀਰ ਕੌਰ, ਗਗਨਦੀਪ ਕੌਰ, ਜ਼ਿਲਾ ਪ੍ਰੋਗਰਾਮ ਮੈਨੇਜ਼ਰ ਅਵਤਾਰ ਸਿੰਘ, ਬਲਾਕ ਐਜੂਕੇਟਰ ਤਿਰਲੋਕ ਸਿੰਘ, ਜਸਵਿੰਦਰ ਕੌਰ, ਕਮਿਊਨਿਟੀ ਹੈਲਥ ਅਫ਼ਸਰ ਕਿੰਦਰਜੀਤ ਕੌਰ, ਸ਼ਰਨਜੀਤ ਕੌਰ, ਚਰਨਜੀਤ ਕੌਰ, ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ, ਸਤਨਾਮ ਸਿੰਘ ਚਹਿਲ, ਜੀਵਨ ਸਿੰਘ ਸਹੋਤਾ, ਰਵਿੰਦਰ ਸਿੰਘ ਰਵੀ, ਹਰਜੀਤ ਕੌਰ, ਰਵਲਜੀਤ ਕੌਰ, ਰਜਨੀ ਰਾਣੀ ਹਾਜ਼ਰ ਸਨ।

Read Previous

ਕੈਂਸਰ ਸਕਰੀਨਿੰਗ ਕੈਂਪ 14 ਜੂਨ ਨੂੰ ਸਿਵਲ ਹਸਪਤਾਲ ਸਰਦੂਲਗੜ੍ਹ ‘ਚ

Leave a Reply

Your email address will not be published. Required fields are marked *

Most Popular

error: Content is protected !!