ਸਰਦੂਲਗੜ੍ਹ ਵਿਖੇ ਰਾਸ਼ਟਰੀ ਮਾਰਗ ਤੇ ਜ਼ਰੂਰੀ ਕੱਟ ਰਖਵਾਉਣ ਲਈ ਐਕਸ਼ਨ ਕਮੇਟੀ ਦਾ ਗਠਨ
ਸਰਦੂਲਗੜ੍ਹ-11 ਦਸੰਬਰ (ਜ਼ੈਲਦਾਰ ਟੀ.ਵੀ.) ਨੈਸ਼ਨਲ ਹਾਈਵੇਅ(703)ਉੱਪਰ ਸਰਦੂਲਗੜ੍ਹ ਵਿਖੇ ਬਣਾਏ ਜਾ ਰਹੇ ਡਿਵਾਈਡਰ’ਚ ਲੋੜੀਂਦੇ ਕੱਟ ਨਾ ਰੱਖੇ ਜਾਣ ਦਾ ਮਾਮਲਾ ਭਖਣ ਲੱਗਿਆ ਹੈ।ਸਥਾਨਕ ਗੁਰਦੁਆਰਾ ਸਰੋਵਰ ਸਾਹਿਬ ਵਿਖੇ ਸ਼ਹਿਰ ਵਾਸੀਆਂ ਦੀ ਇਕੱਤਰਤਾ ਹੋਈ।ਡਾ.ਬਿੱਕਰਜੀਤ ਸਿੰਘ ਸਾਧੂਵਾਲਾ ਨੇ ਦੱਸਿਆ ਕਿ ਸਾਰਿਆਂ ਦੀ ਸਹਿਮਤੀ ਨਾਲ ਸੜਕ ਤੇ ਜ਼ਰੂਰੀ ਕੱਟ ਰਖਵਾਉਣ ਲਈ ਇਕ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ।ਜਿਸ ਵਲੋਂ ਆਉਣ ਵਾਲੇ ਦਿਨਾਂ’ਚ ਸੰਘਰਸ਼ ਦੀ ਕੋਈ ਰੂਪ ਰੇਖਾ ਉਲੀਕੀ ਜਾਵੇਗੀ ਪ੍ਰਦੀਪ ਕਾਕਾ ਉੱਪਲ,ਰਿੰਪੀ ਬਰਾੜ,ਕਾਮਰੇਡ ਲਾਲ ਚੰਦ,ਵਿਰਸਾ ਸਿੰਘ,ਪਵਨ ਕੁਮਾਰ ਜੈਨ,ਸਤਪਾਲ ਸੂਰਤੀਆ,ਤਰਸੇਮ ਚੰਦ ਭੋਲੀ,ਸੰਜੀਵ ਕੁਮਾਰ,ਸ਼ਿਵਜੀ ਰਾਮ,ਬੌਬ ਸਿੱਧੂ ਨੂੰ ਕਮੇਟੀ ਮੈਂਬਰ ਨਾਮਜ਼ਦ ਕੀਤਾ ਹੈ।ਕਮੇਟੀ ਮੈਂਬਰਾਂ ਨੇ ਕਿਹਾ ਉਪਰੋਕਤ ਮਸਲੇ ਦੇ ਹੱਲ ਵਾਸਤੇ ਹਰ ਸੰਭਵ ਯਤਨ ਕੀਤੇ ਜਾਣਗੇ।ਇਸ ਮੌਕੇ ਸ਼ਹਿਰ ਦੇ ਲੋਕ ਵੱਡੀ ਗਿਣਤੀ’ਚ ਹਾਜ਼ਰ ਸਨ।