ਸਰਦੂਲਗੜ੍ਹ ਵਿਖੇ ਮਤਰੇਏ ਬਾਪ ਨੇ ਲਈ 11 ਸਾਲਾ ਬੱਚੇ ਦੀ ਜਾਨ

ਸਰਦੂਲਗੜ੍ਹ ਵਿਖੇ ਮਤਰੇਏ ਬਾਪ ਨੇ ਲਈ 11 ਸਾਲਾ ਬੱਚੇ ਦੀ ਜਾਨ

ਸਰਦੂਲਗੜ੍ਹ ਵਿਖੇ ਮਤਰੇਏ ਬਾਪ ਨੇ ਲਈ 11 ਸਾਲਾ ਬੱਚੇ ਦੀ ਜਾਨ

ਸਰਦੂਲਗੜ੍ਹ-18 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਮਾਨਸਾ ਦੇ ਸਰਦੂਲਗੜ੍ਹ ਵਿਖੇ ਇਕ ਮਤਰੇਏ ਬਾਪ ਵਲੋਂ 11 ਸਾਲਾ ਮਾਸੂਮ ਦੀ ਜਾਨ ਲਏ ਜਾਣ ਦੀ ਦੁੱਖਦ ਖਬਰ ਹੈ। ਮ੍ਰਿਤਕ ਬੱਚੇ ਅਕਾਸ਼ਦੀਪ ਸਿੰਘ (11) ਦੇ ਮਾਮੇ ਵਕੀਲ ਸਿੰਘ ਦੇ ਬਿਆਨ ਮੁਤਾਬਿਕ ਉਸ ਦੀ ਭੈਣ ਹਰਪ੍ਰਤੀ ਕੌਰ ਪਿੰਡ ਹੀਰੇਵਾਲਾ ਵਿਖੇ ਗੁਰਪ੍ਰੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਨਾਲ ਵਿਆਹੀ ਸੀ, ਜੋ ਹਾਲ ਅਬਾਦ ਸਰਦੂਲਗੜ੍ਹ ਹੈ। ਪਹਿਲੇ ਵਿਆਹ ਦਾ ਤਲਾਕ ਹੋ ਜਾਣ ਕਾਰਨ ਉਸ ਦੀ ਭੈਣ ਦੀ ਇਹ ਦੂਸਰੀ ਸ਼ਾਦੀ ਸੀ। ਉਪਰੋਕਤ ਬੱਚਾ ਹਰਪ੍ਰੀਤ ਕੌਰ ਦੇ ਪਹਿਲੇ ਵਿਆਹ ਤੋਂ ਸੀ। ਜਿਸ ਤੋਂ ਉਸ ਦਾ ਪਤੀ ਗੁਰਪ੍ਰੀਤ ਸਿੰਘ ਨਫ਼ਰਤ ਕਰਦਾ ਸੀ। ਇਸੇ ਨਫ਼ਰਤ ਦੇ ਕਾਰਨ ਮਤਰੇਏ ਬਾਪ ਗੁਰਪ੍ਰੀਤ ਸਿੰਘ ਨੇ ਪਰਨੇ ਨਾਲ ਬੱਚੇ ਦਾ ਗਲ਼ ਘੋਟ ਕੇ ਉਸ ਦੀ ਹੱਤਿਆ ਕਰ ਦਿੱਤੀ। ਸਰਦੂਲਗੜ੍ਹ ਪੁਲਿਸ ਨੇ ਪਰਚਾ ਦਰਜ ਕਰਨ ਉਪਰੰਤ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਅਕਾਸ਼ਦੀਪ ਛੇਵੀਂ ਜਾਮਤ ਵਿਚ ਪੜ੍ਹਦਾ ਸੀ।

Read Previous

ਮਾਤਾ ਭਗਵਾਨ ਕੌਰ ਮੈਮੋਰੀਅਲ ਟਰੱਸਟ ਨੇ 19 ਵਿਅਕਤੀਆਂ ਨੂੰ ਅੱਖਾਂ ਦੇ ਅਪਰੇਸ਼ਨ ਲਈ ਭੇਜਿਆ

Read Next

ਟੀਕਾਕਰਨ ਸਬੰਧੀ ਜਾਗਰੂਕ ਕੀਤਾ

Leave a Reply

Your email address will not be published. Required fields are marked *

Most Popular

error: Content is protected !!