ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਸਰਦੂਲਗੜ੍ਹ – 1 ਮਈ (ਜ਼ੈਲਦਾਰ ਟੀ.ਵੀ.) ਕਿਰਤ ਕੌਮਾਂਤਰੀ ਦਿਵਸ ‘ਤੇ ਸਰਦੂਲਗੜ੍ਹ ਵਿਖੇ ਲੋਕਲ ਗੱਲਾ ਯੂਨੀਅਨ ਤੇ ਲੋਕਲ ਪੱਲੇਦਾਰ ਮਜ਼ਦੂਰ ਯੂਨੀਅਨ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਏਟਕ ਆਗੂ ਕਾਮਰੇਡ ਸਤਪਾਲ ਚੋਪੜਾ ਦੀ ਅਗਵਾਈ ‘ਚ ਸ਼ਹਿਰ ਅੰਦਰ ਮਾਰਚ ਕੀਤਾ।
ਸੰਬੋਧਨ ਕਰਦਿਆਂ ਕਾਮਰੇਡ ਚੋਪੜਾ ਨੇ ਮਈ ਦਿਵਸ ਦੇ ਇਤਿਹਾਸ ਬਾਰੇ ਚਾਨਣਾ ਪਾਇਆ।ਉਨ੍ਹਾਂ ਦੱਸਿਆ ਕਿ 136 ਸਾਲ ਪਹਿਲਾਂ ਅਮਰੀਕਾ ਦੇ ਸ਼ਿਕਾਗੋ ‘ਚ ਮਜ਼ਦੂਰਾਂ ਨੇ 8 ਘੰਟੇ ਕੰਮ ਦੇ ਕਾਨੂੰਨ ਬਣਾਉਣ ਦੀ ਲੜ੍ਹਾਈ ਜਿੱਤੀ, ਜਿਸ ਲਈ ਉਨ੍ਹਾਂ ਨੂੰ ਵੱਡੀ ਕੁਰਬਾਨੀ ਦੇਣੀ ਪਈ।ਮਸ਼ੀਨੀ ਯੁੱਗ ਕਾਰਨ ਦੇਸ਼ ਦੀ 40 ਫੀਸਦੀ ਆਬਾਦੀ ਅਜੇ ਬੇਰੁਜ਼ਗਾਰ ਹੈ ਪਰ ਸਮੇਂ ਦੀਆ ਸਰਕਾਰਾਂ ਦਾ ਇਸ ਪਾਸੇ ਕੋਈ ਧਿਆਨ ਨਹੀਂ।
ਏਟਕ ਆਗੂ ਪੂਰਨ ਸਿੰਘ ਨੇ ਮੰਗ ਕੀਤੀ ਕਿ ਸਭ ਲਈ ਰੁਜ਼ਗਾਰ ਗਰੰਟੀ ਕਾਨੂੰਨ ਬਣਾਇਆ ਜਾਵੇ, ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਕਰਨ ਕੀਤੀ ਜਾਵੇ। ਇਸ ਮੌਕੇ ਸਰਵ ਭਾਰਤ ਨੌਜਵਾਨ ਸਭਾ ਦੇ ਆਗੂ ਗੁਰਮੁਖ ਸਿੰਘ, ਗੁਰਪ੍ਰੀਤ ਸਿੰਘ, ਜਰਨੈਲ ਸਿੰਘ ਪ੍ਰਧਾਨ ਗੱਲਾ ਯੂਨੀਅਨ, ਨੈਬ ਸਿੰਘ ਸਕੱਤਰ, ਦਰਸ਼ਨ ਸਿੰਘ ਪ੍ਰਧਾਨ, ਸੈਕਟਰੀ ਕਾਲਾ ਸਿੰਘ, ਰਾਮਾ ਸਿੰਘ ਨੇ ਵੀ ਆਪੋ ਆਪਣੇ ਵਿਚਾਰ ਸਾਂਝੇ ਕੀਤੇ।