ਸਰਦੂਲਗੜ੍ਹ ਵਿਖੇ ਭਾਜਪਾ ਨੇ ਮੁੱਖ ਮੰਤਰੀ ਦਾ ਪੁੱਤਲਾ ਫੂਕਿਆ

ਸਰਦੂਲਗੜ੍ਹ ਵਿਖੇ ਭਾਜਪਾ ਨੇ ਮੁੱਖ ਮੰਤਰੀ ਦਾ ਪੁੱਤਲਾ ਫੂਕਿਆ

ਸਰਦੂਲਗੜ੍ਹ ਵਿਖੇ ਭਾਜਪਾ ਨੇ ਮੁੱਖ ਮੰਤਰੀ ਦਾ ਪੁੱਤਲਾ ਫੂਕਿਆ

ਸਰਦੂਲਗੜ੍ਹ- 12 ਜਨਵਰੀ (ਜ਼ੈਲਦਾਰ ਟੀ.ਵੀ.) ਭਾਰਤੀ ਜਨਤਾ ਪਾਰਟੀ ਦੀ ਸਰਦੂਲਗੜ੍ਹ ਇਕਾਈ ਵਲੋਂ ਬੀਤੇ ਬੁੱਧਵਾਰ ਸਥਾਨਕ ਸ਼ਹਿਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁੱਤਲਾ ਫੂਕਿਆ ਗਿਆ।ਮੰਡਲ ਪ੍ਰਧਾਨ ਪਵਨ ਕੁਮਾਰ ਜੈਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸਰਕਾਰ ਬਣਾਈ ਹੈ।ਆਮ ਜਨਤਾ ਦੇ ਨਾਲ-ਨਾਲ ਕੋਈ ਵੀ ਸਰਕਾਰੀ ਮੁਲਾਜ਼ਮ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਇਸੇ ਕਰਕੇ ਵੱਡੀ ਗਿਣਤੀ’ਚ ਅਫ਼ਸਰ ਤੇ ਕਰਮਚਾਰੀ ਹੜਤਾਲਾਂ ਤੇ ਚੱਲ ਰਹੇ ਹਨ।ਪੰਜਾਬ ਦੇ ਲੋਕ ਇਸ ਵਕਤ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ।ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਰਾਜ ਅੰਦਰ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ।ਇਸ ਮੌਕੇ ਗੋਮਾ ਰਾਮ ਕਰੰਡੀ,ਪੱਪੂ ਖਾਨ,ਮੰਗਲ ਸਿੰਘ,ਸੁਨੀਲ ਜਾਖੜ,ਓਮ ਪ੍ਰਕਾਸ਼,ਰਾਜੂ,ਮਹਾਵੀਰ ਗੋਦਾਰਾ ਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।

Read Previous

ਮਨਜੀਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਪੰਜਾਬ ਦਾ ਓ.ਐਸ.ਡੀ. ਲਗਾਉਣ ਤੇ ਮਾਨਸਾ ਜ਼ਿਲ੍ਹੇ’ਚ ਖੁਸ਼ੀ ਦੀ ਲਹਿਰ

Read Next

ਜਨਤਕ ਥਾਵਾਂ ਤੇ ਤੰਬਾਕੂ ਨੋਸ਼ੀ ਕਰਨ ਵਾਲਿਆਂ ਦੇ ਸਰਦੂਲਗੜ੍ਹ ਸਿਹਤ ਵਿਭਾਗ ਨੇ ਚਲਾਨ ਕੱਟੇ

Leave a Reply

Your email address will not be published. Required fields are marked *

Most Popular

error: Content is protected !!