19936 ਬੱਚਿਆਂ ਨੂੰ ਬੂੰਦਾ ਪਿਲਾਉਣ ਦਾ ਟੀਚਾ – ਡਾ. ਸੰਧੂ
ਸਰਦੂਲਗੜ੍ਹ-7 ਦਸੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਸਿਵਲ ਸਰਜਨ ਮਾਨਸਾ ਡਾਕਟਰ ਰਣਜੀਤ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਵਨੀਤ ਕੌਰ ਦੀ ਅਗਵਾਈ ‘ਚ ਸਿਵਲ ਹਸਪਤਾਲ਼ ਸਰਦੂਲਗੜ ਤੋਂ ਪਲਸ ਪੋਲੀਓ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਆਮ ਲੋਕਾਂ ਤੱਕ ਸੂਚਨਾ ਪਹੁੰਚਾਉਣ ਲਈ ਬਲਾਕ ਸਿਹਤ ਨੋਡਲ ਅਫ਼ਸਰ ਡਾਕਟਰ ਵੇਦ ਪ੍ਰਕਾਸ਼ ਸੰਧੂ ਨੇ ਮੁਨਿਆਦੀ ਲਈ ਰਿਕਸ਼ੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
19936 ਬੱਚਿਆਂ ਨੂੰ ਬੂੰਦਾ ਪਿਲਾਉਣ ਦਾ ਟੀਚਾ – ਡਾ. ਸੰਧੂ
ਡਾ. ਵੇਦ ਸੰਧੂ ਮਤਾਬਿਕ 8 ਤੋਂ 10 ਦਸੰਬਰ ਤੱਕ ਵੱਖ ਵੱਖ ਗਠਿਤ ਟੀਮਾਂ ਵਲੋਂ 19936 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਰੱਖਿਆ ਗਿਆ ਹੈ। ਜਿਸ ਲਈ ਬਲਾਕ ‘ਚ 112 ਰੈਗੂਲਰ ਬੂਥ, ਚਾਰ ਟਰਾਂਜ਼ਿਟ ਤੇ ਛੇ ਮੋਬਾਈਲ ਟੀਮਾਂ ਦਾ ਗਠਨ ਕੀਤਾ ਗਿਆ ਹੈ। ਬਲਾਕ ਐਜੂਕੇਟਰ ਤਿਰਲੋਕ ਸਿੰਘ ਨੇ ਦੱਸਿਆ ਕਿ ਸਥਾਨਕ ਸ਼ਹਿਰੀ ਇਲਾਕੇ ਅੰਦਰ 10 ਬੂਥ ਲਗਾਏ ਜਾਣਗੇ ਇਸ ਮੌਕੇ ਡਾ. ਮੇਘਨਾ ਰਾਣੀ, ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ, ਰੁਪਿੰਦਰ ਸਿੰਘ, ਹੇਮਰਾਜ ਸ਼ਰਮਾ, ਰਵਿੰਦਰ ਸਿੰਘ ਰਵੀ ਸਿੰਘ, ਜੀਵਨ ਸਿੰਘ ਸਹੋਤਾ, ਮੀਨਾਕਸ਼ੀ, ਸੰਦੀਪ ਕੌਰ ਤੇ ਆਸ਼ਾ ਵਰਕਰ ਹਾਜ਼ਰ ਸਨ।