3 ਤੋਂ ਮਾਰਚ 5 ਮਾਰਚ ਤੱਕ ਪਿਲਾਈਆਂ ਜਾਣਗੀਆਂ ਬੂੰਦਾਂ
ਸਰਦੂਲਗੜ੍ਹ-27 ਫਰਵਰੀ (ਪ੍ਰਕਾਸ਼ ਸਿੰਘ ਜ਼ੈਲਦਾਰ)
ਸਿਵਲ ਸਰਜਨ ਮਾਨਸਾ ਡਾਕਟਰ ਰਣਜੀਤ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੀਨੀਅਰ ਮੈਡੀਕਲ ਅਫਸਰ ਡਾ. ਰਵਨੀਤ ਕੌਰ ਦੀ ਅਗਵਾਈ ‘ਚ ਸਿਵਲ ਹਸਪਤਾਲ ਸਰਦੂਲਗੜ ਵਿਖੇ ਵੈਕਸੀਨੇਟਰਾਂ ਦਾ ਪਲਸ ਪੋਲੀਓ ਸਬੰਧੀ ਸਿਖਲਾਈ ਕੈਂਪ ਲਗਾਇਆ ਗਿਆ।
ਸਿਹਤ ਨੋਡਲ ਅਫ਼ਸਰ ਡਾਕਟਰ ਵੇਦ ਪ੍ਰਕਾਸ਼ ਸੰਧੂ ਨੇ ਕਿਹਾ ਕਿ ਸਰਦੂਲਗੜ੍ਹ ਬਲਾਕ ‘ਚ 19904 ਬੱਚਿਆਂ ਨੂੰ ਬੂੰਦਾ ਪਿਲਾਉਣ ਦਾ ਟੀਚਾ ਹੈ। ਇਹ ਮੁਹਿੰਮ 3 ਤੋਂ 5 ਮਾਰਚ 2024 ਤੱਕ ਟੀਮਾਂ ਚਲਾਈ ਜਾਵੇਗੀ। ਜਿਸ ਲਈ 112 ਰੈਗੂਲਰ ਬੂਥ, 4 ਟਰਾਂਜ਼ਿਟ, 6 ਮੋਬਾਈਲ ਟੀਮਾਂ ਦਾ ਗਠਨ ਕੀਤਾ ਗਿਆ ਹੈ। ਬਲਾਕ ਐਜੂਕੇਟਰ ਤਿਰਲੋਕ ਸਿੰਘ ਨੇ ਦੱਸਿਆ ਕਿ ਸਰਦੂਲਗੜ੍ਹ ਦੇ ਸ਼ਹਿਰੀ ਇਲਾਕੇ ਅੰਦਰ 10 ਬੂਥ ਲਗਾਏ ਜਾਣਗੇ। ਜਿਹੜੇ ਸਰਕਾਰੀ ਹਸਪਤਾਲ, ਗੀਤਾ ਭਵਨ, ਸ੍ਰੀ ਹਨੂੰਮਾਨ ਮੰਦਰ, ਧਰਮਸ਼ਾਲਾ ਬਸਤੀ, ਦਸਮੇਸ਼ ਪਬਲਿਕ ਸਕੂਲ, ਬੇਅੰਤ ਨਗਰ, ਗੋਬਿੰਦ ਨਗਰ, ਬਗੀਚੀ ਵਾਲਾ ਸਕੂਲ, ਪੁਰਾਣਾ ਬਾਜ਼ਾਰ ਸ਼ਿਵ ਮੰਦਰ ਕਾਰਜਸ਼ੀਲ ਰਹਿਣਗੇ। ਇਸ ਮੌਕੇ ਸਿਹਤ ਇੰਸਪੈਕਟਰ ਹੰਸਰਾਜ, ਦਰਸ਼ਨਾਂ ਦੇਵੀ, ਸਿਮਰਜੀਤ ਕੌਰ, ਕਮਿਊਨਿਟੀ ਹੈਲਥ ਅਫ਼ਸਰ ਕੁਲਦੀਪ ਕੌਰ, ਜਸਪਾਲ ਸਿੰਘ, ਬਾਲ ਕ੍ਰਿਸ਼ਨ, ਜੀਵਨ ਸਿੰਘ ਸਹੋਤਾ ਹਾਜ਼ਰ ਸਨ।