ਸਰਦੂਲਗੜ੍ਹ (ਬੇਅੰਤ ਨਗਰ) ਵਿਖੇ ਦੰਦਾਂ ਦੇ ਰੋਗਾਂ ਬਾਰੇ ਜਾਗਰੂਕ ਕੀਤਾ
ਸਰਦੂਲਗੜ੍ਹ-24 ਮਾਰਚ(ਜ਼ੈਲਦਾਰ ਟੀ.ਵੀ.)ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ‘ਚ ਸਰਦੂਲਗੜ੍ਹ ਬੇਅੰਤ ਨਗਰ ਦੇ ਲੋਕਾਂ ਨੂੰ ਦੰਦਾਂ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਗਿਆ।ਡਾ. ਸੰਧੂ ਨੇ ਕਿਹਾ ਕਿ ਦੰਦਾਂ ਦੀ ਰੋਜ਼ਾਨਾ ਸਫ਼ਾਈ ਬਹੁਤ ਜ਼ਰੂਰੀ ਹੈ। ਦੰਦਾਂ ਨੂੰ ਪਾਇਰੀਆ ਤੇ ਮਸੂੜਿਆਂ ਦੀ ਬਿਮਾਰੀ ਤੋਂ ਬਚਾਉਣ ਲਈ ਸਾਲ ਵਿੱਚ ਇੱਕ ਵਾਰ ਮਾਹਿਰ ਡਾਕਟਰ ਤੋਂ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ।
ਇਸ ਦੌਰਾਨ ਨੀਲਇੰਦਰ ਸਿੰਘ ਰਾਏ ਸਟੂਡੈਂਟ ਆਫ਼ ਡਾਕਟਰ ਹਰੀਵੰਸ਼ ਸਿੰਘ ਜੱਜ ਇੰਸਟੀਚਿਊਟ ਆਫ਼ ਡੈਂਟਲ ਸਾਇੰਸ ਚੰਡੀਗੜ੍ਹ ਵੱਲੋਂ ਟੁੱਥ ਪੇਸਟ ਤੇ ਬਰੱਸ਼ ਮੁਫ਼ਤ ਵੰਡੇ ਗਏ।
ਬਲਾਕ ਅਜੂਕੇਟਰ ਤਿਰਲੋਕ ਸਿੰਘ, ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ, ਪਰਿਆਸ ਕਲੱਬ ਦੇ ਸਾਬਕਾ ਪ੍ਰਧਾਨ ਪ੍ਰੇਮ ਗਰਗ, ਸਮਾਜ ਸੇਵੀ ਪ੍ਰਦੀਪ ਕਾਕਾ ਉੱਪਲ, ਸਿਹਤ ਕਰਮਚਾਰੀ ਰਵਿੰਦਰ ਸਿੰਘ ਰਵੀ, ਹਰਜੀਤ ਕੌਰ, ਆਸ਼ਾ ਵਰਕਰ ਰਵਲਜੀਤ ਕੌਰ ਤੇ ਰਜਨੀ ਮੌਕੇ ਤੇ ਹਾਜ਼ਰ ਸਨ।