ਸਰਦੂਲਗੜ੍ਹ ਦੇ ਵਿਕਾਸ ਕਾਰਜ ਲਗਾਤਾਰ ਜਾਰੀ, ਸੁੰਦਰ ਹੋ ਜਾਵੇਗੀ ਸ਼ਹਿਰ ਦੀ ਦਿੱਖ-ਐਸ.ਡੀ.ਐਮ ਪੂਨਮ ਸਿੰਘ
ਸਰਦੂਲਗੜ੍ਹ-25 ਜਨਵਰੀ (ਜ਼ੈਲਦਾਰ ਟੀ.ਵੀ.) ਪ੍ਰਸ਼ਾਸਨਿਕ ਤੌਰ ਤੇ ਸ਼ਹਿਰ ਦੇ ਵਿਕਾਸ ਕਾਰਜ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਲਗਾਤਾਰ ਜਾਰੀ ਹਨ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਦੂਲਗੜ੍ਹ ਦੇ ਉਪ ਮੰਡਲ ਮੈਜਿਸਟਰੇਟ ਪੂਨਮ ਸਿੰਘ ਨੇ ਪੱਤਰਕਾਰ ਮਿਲਣੀ ਦੌਰਾਨ ਗੱਲਬਾਤ ਕਰਦੇ ਹੋਏ ਕੀਤਾ।ਉਨ੍ਹਾਂ ਦੱਸਿਆ ਕਿ ਤਕਰੀਬਨ ਪਿਛਲੇ 6-7 ਮਹੀਨਿਆਂ ਦੇ ਕਾਰਜਕਾਲ ਦੌਰਾਨ ਹੁਣ ਤੱਕ ਸ਼ਹਿਰ ਦੀ ਦਿੱਖ ਨੂੰ ਸੰਵਾਰਨ ਤੇ ਪਬਲਿਕ ਸਹੂਲਤਾਂ ਮੁਹੱਈਆ ਕਰਾਉਣ ਲਈ ਹਰ ਸੰਭਵ ਯਤਨ ਕੀਤੇ ਗਏ ਹਨ।ਜਿੰਨ੍ਹਾਂ ਵਿਚ ਸਫ਼ਾਈ ਕਰਮ ਚਾਰੀਆਂ ਲਈ ਬੂਟ ਤੇ ਸੇਫਟੀ ਕਿੱਟਾਂ ਦੇ ਪ੍ਰਬੰਧ ਤੋਂ ਇਲਾਵਾ 2 ਲੱਖ ਦਾ ਬੀਮਾ ਕਰਾਵਾਉਣਾ,ਸ਼ਹਿਰ ਵਿੱਚ 6 ਲੱਖ ਰੁ. ਦੀ ਲਾਗਤ ਨਾਲ ਪੁਲ਼ੀਆਂ ਤੇ ਚੈਂਬਰਾਂ ਦੀ ਮੁਰੰਮਤ ਦਾ ਕੰਮ,ਮਹਾਂਵੀਰ ਚੌਂਕ ਦਾ ਨਵੀਨੀਕਰਨ,ਸ਼ਹਿਰ’ਚ ਨਵੀਆਂ ਸਟਰੀਟ ਲਾਈਟਾਂ ਤੇ ਪੁਰਾਣੀਆਂ ਦੀ ਮੁਰਮੰਤ ਲਈ 21.92 ਲੱਖ ਰੁ. ਦੀ ਮਨਜ਼ੂਰੀ,ਸੋਲਡ ਵੇਸਟ ਡੰਪ ਸਾਈਟ ਤੇ ਮਸ਼ੀਨਰੀ ਖੜ੍ਹੀ ਕਰਨ ਲਈ 19 ਲੱਖ ਰੁ. ਦੀ ਲਾਗਤ ਨਾਲ ਸ਼ੈੱਡ ਦੀ ਉਸਾਰੀ,ਪਖਾਨਿਆਂ ਦਾ ਨਵੀਨੀਕਰਨ,2 ਓਪਨ ਜ਼ਿੰਮ ਖੋਲ੍ਹਣੇ,ਵੱਖ-ਵੱਖ ਥਾਵਾਂ ਤੇ ਸੀ.ਸੀ.ਟੀਵੀ ਲਗਾਉਣੇ,ਸਵੱਛ ਭਾਰਤ ਮਿਸ਼ਨ ਤਹਿਤ ਟਰੈਕਟਰ ਟਰਾਲੀ ਤੇ ਹੱਥ ਰੇਹੜੀਆਂ ਦੀ ਖਰੀਦ ਲਈ 36 ਲੱਖ ਰੁ. ਦੀ ਗਰਾਂਟ ਜਾਰੀ ਕਰਾਉਣਾ,ਟੈਲੀਫੋਨ ਐਕਸਚੇਂਜ ਰੋਡ ਤੇ ਪਾਰਕ ਤਿਆਰ ਕਰਨਾ,ਡੰਪ ਸਾਈਟ ਤੇ ਕੂੜੇ ਨੂੰ ਰੈਮੀਡੇਸ਼ਨ ਕਰਨ ਲਈ 93 ਲੱਖ,ਚਾਰ ਦੀਵਾਰੀ ਲਈ 48 ਲੱਖ ਰੁ. ਗਰਾਂਟ ਦੀ ਪ੍ਰਵਾਨਗੀ,102.00 ਲੱਖ ਰੁ. ਪ੍ਰਾਪਰਟੀ ਟੈਕਸ ਦੀ ਵਸੂਲੀ ਜਿਹੇ ਕਾਰਜ ਸ਼ਾਮਲ ਹਨ।ਪਾਣੀ ਸਪਲਾਈ ਦੀ ਸਮੱਸਿਆ ਦੇ ਹੱਲ ਵਾਸਤੇ ਇਕ ਨਵੀਂ ਵਾਧੂ ਮੋਟਰ ਦਾ ਪ੍ਰਬੰਧ ਕਰਨ ਜਿਹੇ ਕਾਰਜ ਸ਼ਾਮਲ ਹਨ।ਜਿੰਨ੍ਹਾਂ’ਚੋਂ ਕੁਝ ਪ੍ਰਗਤੀ ਅਧੀਨ ਹਨ ਤੇ ਬਾਕੀ ਦਾ ਕੰਮ ਬਹੁਤ ਜਲਦੀ ਸ਼ੁਰੂ ਕੀਤਾ ਜਾਵੇਗਾ।ਉਪ ਮੰਡਲ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ’ਚੋਂ ਲੰਘਦੀ ਕੌਮੀ ਸੜਕ ਤੇ ਲੋਕਾਂ ਦੀ ਸਹੂਲਤ ਅਨੁਸਾਰ ਕੱਟ ਰੱਖਣ ਲਈ ਸਬੰਧਿਤ ਵਿਭਾਗ ਤੇ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ’ਚ ਸਿਫਾਰਿਸ਼ ਵੀ ਕੀਤੀ ਗਈ ਹੈ।