ਸਰਦੂਲਗੜ੍ਹ ਦੇ ਵਕੀਲਾਂ ਨੇ ਕਾਲੇ ਬਿੱਲੇ ਲਗਾ ਕੇ ਮਨੀਪੁਰ ਕਾਂਡ ਵਿਰੁੱਧ ਜਤਾਇਆ ਰੋਸ
ਸਰਦੂਲਗੜ੍ਹ-27 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ) ਬੀਤੇ ਦਿਨੀਂ ਵਾਪਰੇ ਮਨੀਪੁਰ ਕਾਂਡ ਨੂੰ ਲੈ ਕੇ ਬਾਰ ਐਸੋਸੀਏਸ਼ਨ ਸਰਦੂਲਗੜ੍ਹ ਨੇ ਸਥਾਨਕ ਕਚਹਿਰੀ ਵਿਖੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਅਦਾਲਤੀ ਕੰਮਕਾਜ ਵੀ ਬੰਦ ਰੱਖਿਆ ਗਿਆ। ਬਾਰ ਮੈਂਬਰਾਂ ਨੇ ਆਪੋ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਮਨੀਪੁਰ ਕਾਂਡ ਦੀ ਸਖ਼ਤ ਸ਼ਬਦਾਂ ‘ਚ ਨਿੰਦਿਆ ਕੀਤੀ ਤੇ ਪੀੜਤ ਮਹਿਲਾਵਾਂ ਦੇ ਗੁਨਾਹਗਾਰਾਂ ਲਈ ਕਰੜੀ ਤੋਂ ਕਰੜੀ ਸਜ਼ਾ ਦੀ ਮੰਗ ਕੀਤੀ। ਇਸ ਮੌਕੇ ਬਾਰ ਦੇ ਸਮੂਹ ਮੈਂਬਰ ਤੇ ਅਹੁਦੇਦਾਰ ਹਾਜ਼ਰ ਸਨ।