
ਸਰਦੂਲਗੜ੍ਹ-9 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵਲੋਂ ਕਰਵਾਇਆ ਜਾਣ ਵਾਲਾ ਮਾਨਸਾ-ਬਠਿੰਡਾ ਖੇਤਰ ਦਾ ਯੁਵਕ ਮੇਲਾ 17 ਤੋਂ 20 ਅਕਤੂਬਰ 2023 ਤੱਕ ਸਰਦੂਲਗੜ੍ਹ ਦੇ ਯੂਨੀਵਰਸਿਟੀ ਕਾਲਜ ਵਿਖੇ ਹੋਵੇਗਾ। ਇੰਚਾਰਜ ਪ੍ਰਿੰਸੀਪਲ ਪ੍ਰੋ. ਰਾਜਵਿੰਦਰ ਸਿੰਘ ਨੇ ਦੱਸਿਆ ਕਿ ਉਪਰੋਕਤ ਜ਼ਿਲ੍ਹਿਆਂ ਦੇ 45 ਕਾਲਜਾਂ ਦੇ ਤਕਰੀਬਨ 2000 ਵਿਦਿਆਰਥੀ ਸੰਗੀਤ, ਮੰਚੀ ਤੇ ਸਾਹਿਤਕ ਕਲਾਵਾਂ ਨਾਲ ਸਬੰਧਿਤ ਵੱਖ-ਵੱਖ ਵੰਨਗੀਆਂ ‘ਚ ਆਪਣੀ ਕਲਾ ਦੇ ਜੌਹਰ ਦਿਖਾਉਣਗੇ। ਜਿਸ ਨੂੰ ਦੇਖਣ ਲਈ ਇਲਾਕੇ ਦੇ ਲੋਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।