ਰਦੂਲਗੜ੍ਹ – 4 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵੱਲੋਂ ਕਰਵਾਇਆ ਜਾਣ ਵਾਲਾ ਖੇਤਰੀ ਯੁਵਕ ਤੇ ਲੋਕ ਮੇਲਾ ਇਸ ਵਾਰ ਸਰਦੂਲਗੜ੍ਹ ਦੇ ਬਲਰਾਜ ਭੂੰਦੜ ਮੈਮੋਰੀਅਲ ਯੂਨੀਵਰਸਿਟੀ ਕਾਲਜ ਵਿਖੇ ਹੋਵੇਗਾ। ਇਸ ਸਬੰਧੀ ਕਾਲਜ ਦੇ ਇੰਚਾਰਜ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਮਾਨਸਾ ਬਠਿੰਡਾ ਖੇਤਰ ਨਾਲ ਸਬੰਧਿਤ 45 ਕਾਲਜਾਂ ਦੇ ਵਿਿਦਆਰਥੀਆਂ ਵੱਲੋਂ ਮਿਤੀ 17 ਤੋਂ 20 ਅਕਤੂਬਰ 2023 ਤੱਕ ਆਪੋ-ਆਪਣੀ ਕਲਾ ਦੇ ਜੌਹਰ ਵਿਖਾਏ ਜਾਣਗੇ। ਇਸ ਯੁਵਕ ਮੇਲੇ ਵਿਚ 2000 ਦੇ ਕਰੀਬ ਵਿਿਦਆਰਥੀ ਕਲਾ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕਰਨਗੇ। ਮੇਲੇ ਵਿਚ ਗਿੱਧੇ, ਭੰਗੜੇ, ਨਾਟਕਾਂ ਤੋਂ ਇਲਾਵਾ ਸੰਗੀਤ ਕਲਾਵਾਂ, ਮੰਚੀ ਕਲਾਵਾਂ ਤੇ ਸਾਹਿਤਕ ਕਲਾਵਾਂ ਦੇ ਰੂਪ ਵੇਖਣ ਨੂੰ ਮਿਲਣਗੇ।
ਮੇਲੇ ਦੇ ਚਾਰੋਂ ਦਿਨ ਰਾਜਨੀਤਕ, ਸਾਹਿਤਕ ਤੇ ਅਕਾਦਮਿਕ ਖੇਤਰ ਦੀਆਂ ਉੱਘੀਆਂ ਸਖਸ਼ੀਅਤਾਂ ਸ਼ਿਰਕਤ ਕਰਨਗੀਆਂ। ਮੇਲੇ ਨੂੰ ਕਾਮਯਾਬ ਕਰਨ ਲਈ ਕਾਲਜ ਸਟਾਫ ਵੱਲੋਂ ਹੁਣੇ ਤੋਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਹੈ। 8 ਸਤੰਬਰ ਨੂੰ ਮਾਨਸਾ ਬਠਿੰਡਾ ਖੇਤਰ ਦੇ ਸਾਰੇ ਕਾਲਜਾਂ ਦੀ ਵਿਉਂਤਬੰਧੀ ਮੀਟਿੰਗ ਕਾਲਜ ਕੈਂਪਸ ਵਿਚ ਹੋਵੇਗੀ। ਇਸ ਮੌਕੇ ਯੁਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਿਟੀ ਦੇ ਇੰਚਾਰਜ ਡਾ. ਗਗਨਦੀਪ ਥਾਪਾ ਤੇ ਉਹਨਾਂ ਦੀ ਸਮੁੱਚੀ ਟੀਮ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰੇਗੀ।