ਸਰਦੂਲਗੜ੍ਹ ਦੇ ਨੰਬਰਦਾਰਾਂ ਦੀ ਮੀਟਿੰਗ ਹੋਈ
ਸਰਦੂਲਗੜ੍ਹ-13 ਮਾਰਚ (ਪ੍ਰਕਾਸ਼ ਸਿੰਘ ਜ਼ੈਲਦਾਰ)
ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਸਰਦੂਲਗੜ੍ਹ ਦੀ ਮਹੀਨੇਵਾਰ ਇਕੱਤਰਤਾ ਸਥਾਨਕ ਕਚਹਿਰੀ ਵਿਖੇ ਸਰਬਜੀਤ ਸਿੰਘ ਟਿੱਬੀ ਹਰੀ ਸਿੰਘ ਦੀ ਪ੍ਰਧਾਨਗੀ ‘ਚ ਹੋਈ। ਜਿਸ ਦੌਰਾਨ ਲਟਕਦੀਆ ਮੰਗਾਂ ਤੇ ਵਿਚਾਰ ਚਰਚਾ ਕੀਤੀ ਗਈ। ਜ਼ਿਲ੍ਹਾ ਜਨਰਲ ਸਕੱਤਰ ਪ੍ਰੀਤਮ ਸਿੰਘ ਬਾਜੇਵਾਲਾ ਤੇ ਸੁਰਜੀਤ ਸਿੰਘ ਉੱਲਕ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਨੰਬਰਦਾਰਾਂ ਨਾਲ ਵਾਅਦਾ ਖਿਲਾਫੀ ਕੀਤੀ ਹੈ। ਉਨ੍ਹਾਂ ਜਥੇਬੰਦੀ ਤਰਫੋਂ ਸਰਕਾਰ ਤੋਂ ਮੰਗ ਕੀਤੀ ਕਿ ਮਾਣ ਭੱਤਾ ਪ੍ਰਤੀ ਮਹੀਨਾ 5 ਹਜ਼ਾਰ ਰੁਪਏ ਕੀਤਾ ਜਾਵੇ, ਬੱਸ ਕਿਰਾਇਆ ਤੇ ਟੋਲ ਟੈਕਸ ਮਾਫ਼ ਕੀਤਾ ਜਾਵੇ, ਨੰਬਰਦਾਰੀ ਦੇ ਹੱਕ ਜੱਦੀ-ਪੁਸ਼ਤੀ ਕੀਤੇ ਜਾਣ। ਇਸ ਮੌਕੇ ਗਮਦੂਰ ਸਿੰਘ ਝੰਡੂਕੇ, ਨਿਰਮਲ ਸਿੰਘ ਰਾਏਪੁਰ, ਕਸ਼ਮੀਰ ਸਿੰਘ ਕੁਸਲਾ, ਭੋਲਾ ਸਿੰਘ ਸਰਦੂਲੇਵਾਲਾ, ਮੇਜਰ ਸਿੰਘ ਜਗਤਗੜ੍ਹ ਬਾਂਦਰਾਂ, ਭਗਤ ਸਿੰਘ ਦਸੌਂਧੀਆ, ਮਹਿਮਾ ਸਿੰਘ ਜਗਤਗੜ੍ਹ ਬਾਂਦਰਾਂ, ਰਾਜ ਸਿੰਘ ਬਾਜੇਵਾਲਾ, ਅਮਨਦੀਪ ਸਿੰਘ ਝੁਨੀਰ, ਗੁਰਜੀਤ ਸਿੰਘ ਝੁਨੀਰ, ਸੁਰਜੀਤ ਸਿੰਘ ਜਟਾਣਾ ਕਲਾਂ, ਬਲਵਿੰਦਰ ਸਿੰਘ ਸਰਦੂਲਗੜ੍ਹ, ਜੰਗੀਰ ਸਿੰਘ ਆਹਲੂਪੁਰ, ਮਜੀਠਾ ਸਿੰਘ ਸਰਦੂਲਗੜ੍ਹ, ਗੁਰਤੇਜ ਸਿੰਘ ਬਰਨ, ਹਰਗੋਪਾਲ ਸਿੰਘ ਮੀਰਪੁਰ ਹਾਜ਼ਰ ਸਨ।