ਸਰਦੂਲਗੜ੍ਹ ਦੇ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਵਾਲਿਆਂ ਦੇ ਚਲਾਨ ਕੱਟੇ
ਸਰਦੂਲਗਡ਼੍ਹ-15 ਮਾਰਚ(ਜ਼ੈਲਦਾਰ ਟੀ.ਵੀ.)ਸਿਵਲ ਸਰਜਨ ਮਾਨਸਾ ਡਾ. ਅਸ਼ਵਨੀ ਕੁਮਾਰ ਦੀਆਂ ਹਦਾਇਤਾਂ ਮੁਤਾਬਿਕ ਸੀਨੀਅਰ ਮੈਡੀਕਲ ਅਫ਼ਸਰ ਡਾ.ਵੇਦ ਪ੍ਰਕਾਸ਼ ਸੰਧੂ ਦੇ ਨਿਰਦੇਸ਼ਾਂ ਤੇ ਸਰਦੂਲਗੜ੍ਹ ਵਿਖੇ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟਣ ਤੋਂ ਇਲਾਵਾ ਫਲ ਤੇ ਸਬਜ਼ੀ ਰੇਹੜੀਆਂ ਦੀ ਜਾਂਚ ਕੀਤੀ ਗਈ।ਬਲਾਕ ਐਜੂਕੇਟਰ ਤਿਰਲੋਕ ਸਿੰਘ ਨੇ ਦੱਸਿਆ ਕਿ ਜਨਤਕ ਤੌਰ ਤੇ ਬੀੜੀ ਸਿਗਰਟ ਪੀਣ ਵਾਲੇ 9 ਲੋਕਾਂ ਨੂੰ ਜੁਰਮਾਨਾ ਕੀਤਾ ਗਿਆ।ਤੰਬਾਕੂ ਦਾ ਸੇਵਨ ਕਰਨ ਨਾਲ ਮੂੰਹ ਤੇ ਫੇਫੜਿਆਂ ਦਾ ਕੈਂਸਰ, ਸਾਹ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵਧ ਜਾਂਦਾ ਹੈ।ਕੋਟਪਾ ਐਕਟ ਤਹਿਤ ਵਿਿਦਅਕ ਅਦਾਰਿਆਂ ਦੀ ਚਾਰਦਿਵਾਰੀ ਤੋਂ 100 ਗਜ਼ ਦੂਰੀ ਅੰਦਰ, ਖੁੱਲ੍ਹੇ ਰੂਪ’ਚ ਤੰਬਾਕੂ ਉਤਪਾਦ ਵੇਚਣ, ਨਾਬਾਲਗ ਨੂੰ ਅਜਿਹੇ ਪਦਾਰਥ ਦੇਣ ਦੀ ਸਖ਼ਤ ਮਨਾਹੀ ਹੈ।ਇਸ ਮੌਕੇ ਸਿਹਤ ਇੰਸਪੈਕਟਰ ਹੰਸਰਾਜ, ਜੀਵਨ ਸਿੰਘ ਸਹੋਤਾ, ਜੀਵਨ ਸਿੰਘ ਸੰਘਾ, ਰਵਿੰਦਰ ਸਿੰਘ, ਸਤਨਾਮ ਸਿੰਘ ਚਹਿਲ, ਜਗਸੀਰ ਸਿੰਘ ਹਾਜ਼ਰ ਸਨ।