ਲੋਕਾਂ ਦਾ ਪੈਸਾ ਲੋਕਾਂ ਲਈ ਮਾਨ ਸਰਕਾਰ ਦਾ ਮੁੱਖ ਏਜੰਡਾ – ਗੁਰਪ੍ਰੀਤ ਸਿੰਘ ਬਣਾਂਵਾਲੀ
ਸਰਦੂਲਗੜ੍ਹ – 23 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ) ਹਲਕਾ ਸਰਦੂਲਗੜ੍ਹ ‘ਚ ਵਿਕਾਸ ਕਾਰਜਾਂ ਦੀ ਗਤੀ ਨੂੰ ਤੇਜ਼ ਕਰਦਿਆਂ ਵਿਧਾਇਕ ਗੁਰਪ੍ਰੀਤ ਸਿੰਘ ਨੇ ਬਣਾਂਵਾਲੀ ਪੇਰੋਂ, ਭੰਮੇ ਕਲਾਂ , ਤਲਵੰਡੀ ਅਕਲੀਆ, ਧਿੰਗੜ ਵਿਖੇ ਕਈ ਨਵੇਂ ਕੰਮਾਂ ਦੀ ਸ਼ੁਰੂਆਤ ਕਰਵਾਈ।
ਭੰਮੇ ਕਲਾਂ ਵਿਖੇ ਇਕੱਤਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਬਣਾਂਵਾਲੀ ਨੇ ਕਿਹਾ ਕਿ ਲੋਕਾਂ ਦਾ ਪੈਸਾ ਲੋਕਾਂ ਦੇ ਭਲੇ ਵਾਸਤੇ ਖਰਚਣਾ ਮਾਨ ਸਰਕਾਰ ਦਾ ਮੁੱਖ ਏਜੰਡਾ ਹੈ। ਜਿਸ ਕਰਕੇ ਹੁਣ ਤੱਕ ਦੇ ਸੱਤਾ ਕਾਲ ‘ਚ ਆਪ ਸਰਕਾਰ ਨੇ ਸੂਬੇ ਅੰਦਰ ਰਿਕਾਰਡ ਤੋੜ ਕੰਮ ਕੀਤੇ ਹਨ। ਉਨ੍ਹਾਂ ਆਖਿਆ ਹਲਕੇ ਦੇ ਵਿਕਾਸ ਕਾਰਜ ਪਹਿਲ ਦੇ ਅਧਾਰ ‘ਤੇ ਕਰਵਾਏ ਜਾਣਗੇ।
ਜਲੰਧਰ ਜ਼ਿਮਨੀ ਚੋਣ ਦੀ ਜਿੱਤ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉੱਥੋਂ ਦੇ ਵੋਟਰਾਂ ਨੇ ਆਪ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੇ ਮੋਹਰ ਲਗਾਈ ਹੈ। ਇਸ ਮੌਕੇ ਵਿਰਸਾ ਸਿੰਘ ਸਰਦੂਲਗੜ੍ਹ, ਡਾ. ਹਰਦੇਵ ਸਿੰਘ ਕੋਰਵਾਲਾ, ਗੁਰਸੇਵਕ ਸਿੰਘ ਝੁਨੀਰ, ਗੁਰਵਿੰਦਰ ਸਿੰਘ ਭੰਮੇਕਲਾ, ਕੁਲਵਿੰਦਰ ਸਿੰਘ ਬਾਬਾ, ਬਲਵਿੰਦਰ ਸਿੰਘ, ਅਮਰੀਕ ਸਿੰਘ , ਭੋਲੂ ਸਿੰਘ, ਗੁਰਲਾਲ ਸਿੰਘ , ਸੁਖਵਿੰਦਰ ਸਿੰਘ, ਡਾ. ਰਾਜਿੰਦਰ ਸਿੰਘ ਦਸੌਂਧੀਆ, ਸੁਖਵੀਰ ਸਿੰਘ ਨੰਦਗੜ ਹਾਜ਼ਰ ਸਨ।