ਸਰਦੂਲਗੜ੍ਹ ਤੇ ਇਲਾਕੇ ਦੇ ਸਿਹਤ ਕੇਂਦਰਾਂ ‘ਚ ਲਗਾਏ ਪੌਦੇ
ਸਰਦੂਲਗੜ੍ਹ- 18 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ)
ਸਿਵਲ ਸਰਜਨ ਮਾਨਸਾ ਡਾਕਟਰ ਹਰਦੇਵ ਸਿੰਘ ਦੇ ਨਿਰਦੇਸ਼ਾਂ ‘ਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਵਨੀਤ ਕੌਰ ਦੀ ਅਗਵਾਈ ‘ਚ ਸਰਦੂਲਗੜ੍ਹ ਦੇ ਸਿਹਤ ਕੇਂਦਰਾਂ ‘ਚ ਪੌਦੇ ਲਗਾਏ ਗਏ। ਡਾਕਟਰ ਰਵਨੀਤ ਕੌਰ ਨੇ ਦੱਸਿਆ ਕਿ ਸਿਵਲ ਹਸਪਤਾਲ ਸਰਦੂਲਗੜ੍ਹ, ਝੁਨੀਰ, ਆਮ ਆਦਮੀ ਕਲੀਨਿਕ ਆਹਲੂਪੁਰ ਤੇ ਸਰਦੂਲਗੜ ਤੋਂ ਇਲਾਵਾ ਸਿਹਤ ਤੇ ਤੰਦਰੁਸਤੀ ਕੇਂਦਰਾਂ ਵਿਚ 110 ਪੌਦੇ ਲਗਾਏ ਗਏ ਹਨ। ਇਸ ਮੌਕੇ ‘ਤੇ ਉਨ੍ਹਾਂ ਵਾਤਾਵਰਣ ਦੀ ਸੰਭਾਲ ਦਾ ਸੁਨੇਹਾ ਦਿੱਤਾ। ਉਨ੍ਹਾਂ ਅੱਗੇ ਆਖਿਆ ਕਿ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਹ ਜਲਦੀ ਗਲਣਸ਼ੀਲ ਨਹੀਂ ਹਨ। ਇਸ ਮੌਕੇ ਬਲਾਕ ਐਜੂਕੇਟਰ ਤਿਰਲੋਕ ਸਿੰਘ, ਫਾਰਮੇਸੀ ਅਫ਼ਸਰ ਪ੍ਰਭਜੋਤ ਕੌਰ, ਸਟਾਫ ਨਰਸ ਪ੍ਰਭਜੋਤ ਕੌਰ, ਨਰਿੰਦਰ ਸਿੰਘ ਸਿੱਧੂ, ਬਲਵੀਰ ਸਿੰਘ, ਰਤਨ ਕੁਮਾਰ, ਮਨਦੀਪ ਸਿੰਘ, ਅਮਰੀਕ ਸਿੰਘ, ਚਰਨਜੀਤ ਕੌਰ, ਰਜਿੰਦਰ ਕੌਰ ਹਾਜ਼ਰ ਸਨ