ਸਰਦੂਲਗੜ੍ਹ ‘ਚ ਜਨਤਕ ਥਾਵਾਂ ਤੇ ਤੰਬਾਕੂ ਵੇਚਣ ਵਾਲਿਆਂ ਦੇ ਚਲਾਨ ਕੱਟੇ
ਸਰਦੂਲਗੜ੍ਹ-12 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਨਗਰ ਪੰਚਾਇਤ ਦਫ਼ਤਰ ਸਰਦੂਲਗੜ੍ਹ ਵਲੋਂ ਜਨਤਕ ਥਾਵਾਂ ਤੇ ਤੰਬਾਕੂ ਦਾ ਸੇਵਨ ਤੇ ਵਿਕਰੀ ਰੋਕਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਦਫ਼ਤਰ ਦੇ ਸੀਨੀਅਰ ਮੁਲਾਜ਼ਮ ਭੋਜ ਕੁਮਾਰ ਤੇ ਪ੍ਰਦੀਪ ਕੁਮਾਰ ਦੀ ਅਗਵਾਈ ‘ਚ ਪੂਰੇ ਸ਼ਹਿਰ ਦਾ ਨਿਰੀਖਣ ਕੀਤਾ ਗਿਆ। ਜਿਸ ਦੌਰਾਨ ਜਾਂਚ ਟੀਮ ਵਲੋਂ ਬੱਸ ਅੱਡਾ, ਚੌੜਾ ਬਾਜ਼ਾਰ, ਰੋੜਕੀ ਚੌਂਕ, ਹਸਪਤਾਲ ਰੋਡ ਤੇ ਹੋਰ ਥਾਵਾਂ ਤੇ ਜਾ ਕੇ ਤੰਬਾਕੂ ਨੋਸ਼ੀ ਕਰਨ ਵਾਲਿਆਂ ਚਲਾਨ ਕੱਟੇ। ਸੈਨੇਟਰੀ ਇੰਚਾਰਜ ਭੋਜ ਕੁਮਾਰ ਨੇ ਦੱਸਿਆ ਕਿ ਜਨਤਕ ਜਗ੍ਹਾ ਤੇ ਤੰਬਾਕੂ ਮਨਾਹੀ ਦਾ ਨਿਯਮ ਤੋੜਨ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਗਈ ਤੇ ਨਾਲ ਨਾਲ ਇਸ ਅਲਾਮਤ ਦੇ ਮਾੜੇ ਪ੍ਰਭਾਵ ਤੋਂ ਬਚਣ ਲਈ ਜਾਗਰੂਕ ਵੀ ਕੀਤਾ ਗਿਆ। ਇਸ ਮੌਕੇ ਕੁਲਵੀਰ, ਸੰਦੀਪ, ਪਵਨ, ਕਰਮਪਾਲ ਸਿੰਘ ਹਾਜ਼ਰ ਸਨ।