ਸਰਦੂਲਗੜ੍ਹ’ਚ ਪੋਲੀਓ ਤੋਂ ਬਚਾਅ ਦੀ ਤੀਜੀ ਖੁਰਾਕ ਦੀ ਸ਼ੁਰੂਆਤ
ਸਰਦੂਲਗੜ੍ਹ- 5 ਜਨਵਰੀ (ਜ਼ੈਲਦਾਰ ਟੀ.ਵੀ.) ਸਿਹਤ ਵਿਭਾਗ ਪੰਜਾਬ ਵਲੋਂ ਜਨਤਾ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੇ ਯਤਨਾਂ ਸਦਕਾ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਛੋਟੇ ਬੱਚਿਆਂ ਨੂੰ ਪੋਲੀਓ ਬਿਮਾਰੀ ਤੋਂ ਬਚਾਅ ਦੀ ਤੀਜੀ ਖੁਰਾਕ ਦੇਣੀ ਸ਼ੁਰੂ ਕੀਤੀ ਗਈ।ਸੀਨੀਅਰ ਮੈਡੀਕਲ ਅਫ਼ਸਰ ਡਾ.ਵੇਦ ਪ੍ਰਕਾਸ਼ ਸੰਧੂ ਨੇ ਕਿਹਾ ਕਿ 6 ਅਤੇ 14 ਹਫ਼ਤੇ ਦੀ ਉਮਰ ਦੇ ਬੱਚਿਆਂ ਨੂੰ ਇਹ ਖੁਰਾਕ ਪਹਿਲਾਂ ਹੀ ਦਿੱਤੀ ਜਾ ਰਹੀ ਹੈ ਪਰ ਹੁਣ 9 ਮਹੀਨੇ ਦੀ ਉਮਰ ਦੇ ਬੱਚਿਆਂ ਨੂੰ ਇਹ ਟੀਕਾ ਖਸਰਾ ਰੁਬੇਲਾ ਵੈਕਸਿਨ ਦੇ ਨਾਲ ਲਗਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਸਰਦੂਲਗੜ੍ਹ ਬਾਲਕ’ਚ 33 ਥਾਵਾਂ ਤੇ ਇਸ ਟੀਕੇ ਦੀ ਸ਼ੁਰੂਆਤ ਕੀਤੀ ਗਈ ਹੈ।ਇਸ ਮੌਕੇ ਬਲਾਕ ਐਜੂਕੇਟਰ ਤਿਰਲੋਕ ਸਿੰਘ,ਸਿਹਤ ਇੰਸਪੈਕਟਰ ਹੰਸਰਾਜ,ਨਿਰਮਲ ਸਿੰਘ ਕਣਕਵਾਲੀਆ,ਹਰਜੀਤ ਕੌਰ,ਜੀਵਨ ਸਿੰਘ ਸਹੋਤਾ,ਰਾਜਨੀ ਰਾਣੀ,ਵੀਰਪਾਲ ਕੌਰ,ਆਸ਼ਾ ਰਾਣੀ,ਜਸਵਿੰਦਰ ਕੌਰ,ਮੀਨਾ ਰਾਣੀ ਹਾਜ਼ਰ ਸਨ।