ਸਰਦੂਲਗੜ੍ਹ’ਚ ਇਲਾਕੇ ਦੇ ਪਹਿਲੇ‘ਬਾਇਓ ਪਿਓਰ ਸਕਿਨ ਕੇਅਰ ਹਸਪਤਾਲ’ ਦੀ ਸ਼ੁਰੂਆਤ
ਸਰਦੂਲਗੜ੍ਹ-12 ਫਰਵਰੀ(ਜ਼ੈਲਦਾਰ ਟੀ.ਵੀ.) ਸਥਾਨਕ ਸ਼ਹਿਰ ਵਿਖੇ ਸਰਦੂਲਗੜ੍ਹ ਇਲਾਕੇ ਦੇ ਪਹਿਲੇ‘ਬਾਇਓ ਪਿਓਰ ਸਕਿਨ ਕੇਅਰ ਕੰਪਿਊਟਰਾਈਜ਼ਡ ਹਸਪਤਾਲ’ਦੀ ਸ਼ੁਰੂਆਤ ਹੋਈ।ਜਿਸ ਦਾ ਉਦਘਾਟਨ ਆਯੁਰਵੇਦ ਦੇ ਜਾਣਕਾਰ ਤੇ ਸੇਵਾ ਮੁਕਤ ਅਧਿਆਪਕ ਮਥਰਾ ਦਾਸ ਗਰਗ ਨੇ ਕੀਤਾ।ਇਸ ਮੌਕੇ ਡਾ.ਪ੍ਰਿਆ ਨੇ ਦੱਸਿਆ ਕਿ ਹਸਪਤਾਲ’ਚ ਚਮੜੀ,ਅੋਰਤਾਂ ਦੇ ਰੋਗ,ਅਣਚਾਹੇ ਵਾਲ,ਟੈਟੂ ਹਟਾਉਣੇ,ਝੁਰੜੀਆਂ,ਅੱਖਾਂ ਹੇਠ ਕਾਲੇ ਘੇਰੇ,ਲਿਕੋਰੀਆ,ਬੱਚੇ ਨਾ ਹੋਣਾ,ਚਿਹਰੇ ਤੇ ਛਾਈਆਂ,ਫੁਲਬਹਿਰੀ ਰੋਗਾਂ ਦੇ ਪੱਕੇ ਇਲਾਜ ਤੋਂ ਇਲਾਵਾ ਪੰਚ ਕਰਮਾ,ਸਟੀਮ ਬਾਥ ਤੇ ਹੋਰਨਾਂ ਆਯੁਰਵੈਦਿਕ ਵਿਧੀਆਂ ਨਾਲ ਇਲਾਜ ਦੇ ਪ੍ਰਬੰਧ ਹਨ।ਇਸ ਮੌਕੇ ਇਲਾਕਾ ਭਰ ਤੋਂ ਪਹੁੰਚੇ ਵੱਖ-ਵੱਖ ਖੇਤਰਾਂ ਦੇ ਰੁਤਬੇਦਾਰ ਤੇ ਆਮ ਲੋਕਾਂ ਨੇ ਸੰਸਥਾ ਦੇ ਸੰਚਾਲਕ ਮਥਰਾ ਦਾਸ,ਡਾ.ਪ੍ਰਿਆ ਤੇ ਸਮੁੱਚੇ ਗਰਗ ਪਰਿਵਾਰ ਨੂੰ ਵਧਾਈਆਂ ਦਿੱਤੀਆਂ।ਜ਼ਿਕਰ ਯੋਗ ਹੈ ਕਿ ਆਯੁਰਵੇਦ ਨਾਲ ਸਬੰਧਿਤ ਮੈਡੀਕਲ ਸੰਸਥਾ ਇਸ ਇਲਾਕੇ ਦੇ ਲੋਕਾਂ ਦੀ ਵੱਡੀ ਚਾਹਤ ਤੇ ਲੋੜ ਸੀ।