ਮੰਗਲਵਾਰ ਤੇ ਵੀਰਵਾਰ ਹਰ ਹਫ਼ਤੇ ਬਣਨਗੇ ਸਰਟੀਫਿਕੇਟ
ਸਰਦੂਲਗੜ੍ਹ-23 ਨਵੰਬਰ (ਜ਼ੈਲਦਾਰ ਟੀ.ਵੀ.) ਸਿਹਤ ਵਿਭਾਗ ਵਲੋਂ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ.ਵੇਦ ਪ੍ਰਕਾਸ਼ ਸੰਧੂ ਦੀ ਦੇਖ-ਰੇਖ’ਚ ਅੰਗਹੀਣਤਾ ਸਰਟੀਫਿਕੇਟ ਬਣਾਉਣ ਸਬੰਧੀ ਕੈਂਪ ਲਗਾਇਆ ਗਿਆ।ਕੈਂਪ’ਚ ਪਹੁੰਚੇ ਲੋੜਵੰਦ ਲੋਕਾਂ ਦੀ ਅਪਾਹਜਤਾ ਦੀ ਜਾਂਚ ਮਾਹਿਰ ਡਾਕਟਰਾਂ ਨੇ ਕੀਤੀ।ਬਲਾਕ ਐਜੂਕੇਟਰ ਤਰਲੋਕ ਸਿੰਘ ਨੇ ਦੱਸਿਆ ਕਿ ਇਸ ਦੌਰਾਨ 31 ਸਰਟੀਫਿਕੇਟ ਨਵੇਂ ਬਣਾਏ ਗਏ ਤੇ ਪਹਿਲਾਂ ਆਫਲਾਈਨ ਬਣੇ 59 ਸਰਟੀਫਿਕੇਟਾਂ ਨੂੰ ਵਿਲੱਖਣ ਅਪਾਹਜਤਾ ਪਹਿਚਾਣ ਨੰਬਰ ਜਾਰੀ ਕੀਤਾ ਗਿਆ।ਦੱਸਣ ਯੋਗ ਹੈ ਕਿ ਉਪਰੋਕਤ ਹਸਪਤਾਲ ਨਾਲ ਸਬੰਧਿਤ ਇਲਾਕੇ ਦੇ ਲੋਕਾਂ ਲਈ ਇਹ ਸਹੂਲਤ ਹਰ ਹਫ਼ਤੇ ਦੇ ਮੰਗਲਵਾਰ ਤੇ ਵੀਰਵਾਰ ਵੀ ਜਾਰੀ ਰਹੇਗੀ।ਇਸ ਮੌਕੇ ਡਾਕਟਰ ਸ਼ਵੀ ਬਜਾਜ,ਡਾਕਟਰ ਦੀਪਕ ਗਰਗ,ਡਾਕਟਰ ਪਿਊਸ਼ ਗੋਇਲ,ਡਾਕਟਰ ਸੁਮਿਤ ਕੁਮਾਰ,ਡਾਕਟਰ ਕਿਰਨਬਿੰਦਰਪ੍ਰੀਤ ਸਿੰਘ,ਡਾਕਟਰ ਕੁਸ਼ਲਦੀਪ ਕੌਰ,ਫਾਰਮੇਸੀ ਅਫ਼ਸਰ ਸ਼ਿਵਜੀ ਕੁਮਾਰ,ਸਟਾਫ ਨਰਸ ਪ੍ਰਭਜੋਤ ਕੌਰ,ਸਿਹਤ ਇੰਸਪੈਕਟਰ ਹੰਸਰਾਜ,ਨਿਰਮਲ ਸਿੰਘ ਕਣਕਵਾਲੀਆ,ਸਤਨਾਮ ਸਿੰਘ ਚਹਿਲ,ਦਲਜੀਤ ਸਿੰਘ ਸੰਧੂ,ਅੰਮ੍ਰਿਤਪਾਲ ਸਿੰਘ,ਜਗਸੀਰ ਸਿੰਘ,ਜੀਵਨ ਸਿੰਘ ਤੋਂ ਇਲਾਵਾ ਦਫ਼ਤਰੀ ਸਟਾਫ ਦੇ ਮੈਂਬਰ ਨਰਿੰਦਰ ਸਿੰਘ ਸਿੱਧੂ,ਵਿਨੋਦ ਜੈਨ,ਤਰਨਜੀਤ ਕੌਰ,ਕੁਲਦੀਪ ਸਿੰਘ ਹਾਜ਼ਰ ਸਨ।