ਸਰਕਾਰੀ ਹਸਪਤਾਲ ਖਿਆਲਾ ਕਲਾਂ’ਚ ਵਿਸ਼ਵ ਗਲੂਕੋਮਾ ਹਫ਼ਤੇ ਨੂੰ ਸਮਰਪਿਤ ਜਾਗਰੂਕਤਾ ਕੈਂਪ ਲਗਾਇਆ

ਸਰਕਾਰੀ ਹਸਪਤਾਲ ਖਿਆਲਾ ਕਲਾਂ’ਚ ਵਿਸ਼ਵ ਗਲੂਕੋਮਾ ਹਫ਼ਤੇ ਨੂੰ ਸਮਰਤਿਪ ਜਾਗਰੂਕਤਾ ਕੈਂਪ ਲਗਾਇਆ

ਸਰਕਾਰੀ ਹਸਪਤਾਲ ਖਿਆਲਾ ਕਲਾਂ’ਚ ਵਿਸ਼ਵ ਗਲੂਕੋਮਾ ਹਫ਼ਤੇ ਨੂੰ ਸਮਰਤਿਪ ਜਾਗਰੂਕਤਾ ਕੈਂਪ ਲਗਾਇਆ

ਸਰਦੂਲਗੜ੍ਹ-13 ਮਾਰਚ (ਜ਼ੈਲਦਾਰ ਟੀ.ਵੀ.) ਸਿਵਲ ਸਰਜਨ ਮਾਨਸਾ ਡਾਕਟਰ ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਦੀਪ ਸ਼ਰਮਾ ਦੀ ਅਗਵਾਈ’ਚ ਵਿਸ਼ਵ ਗਲੂਕੋਮਾ ਹਫ਼ਤੇ ਨੂੰ ਸਮਰਪਿਤ ਸਿਹਤ ਕੇਂਦਰ ਖਿਆਲਾ ਕਲਾਂ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ।

ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਇਸ ਵਿਸ਼ੇਸ਼ ਹਫ਼ਤੇ ਦੌਰਾਨ 12 ਤੋਂ 18 ਮਾਰਚ ਤੱਕ ਲੋਕਾਂ ਨੂੰ ਅੱਖਾਂ ਦੀ ਸੰਭਾਲ਼ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।ਭਾਰਤ ਵਿੱਚ ਕਾਲਾ ਮੋਤੀਆ ਸਥਾਈ ਨੇਤਰਹੀਣਤਾ ਦੇ ਮੁੱਖ ਕਾਰਨਾਂ’ਚੋਂ ਇਕ ਹੈ।ਬਹੁਤ ਜਿਆਦਾ ਸਿਰ ਦਰਦ, ਅੱਖਾਂ ਵਿਚ ਦਰਦ, ਪੜ੍ਹਨ ਵਾਲੇ ਚਸ਼ਮਿਆਂ ਦਾ ਨੰਬਰ ਵਾਰ-ਵਾਰ ਬਦਲਣਾ, ਰੋਸ਼ਨੀ ਦੇ ਦੁਆਲੇ ਰੰਗਦਾਰ ਚੱਕਰ, ਨਜ਼ਰ ਦਾ ਅਚਾਨਕ ਘਟ ਜਾਣਾ ਇਸ ਦੇ ਮੁੱਖ ਲੱਛਣ ਹਨ।ਸਮੇਂ ਸਿਰ ਪਤਾ ਲੱਗਣ ਤੇ ਕਾਲੇ ਮੋਤੀਏ ਦਾ ਇਲਾਜ਼ ਸੰਭਵ ਹੈ।

ਸਿਹਤ ਕਰਮਚਾਰੀ ਸੁਖਵਿੰਦਰ ਕੌਰ ਨੇ ਕਿਹਾ ਕਿ 40 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਸਾਲ ਵਿੱਚ ਇਕ ਵਾਰ ਅੱਖਾਂ ਦਾ ਪ੍ਰੈਸ਼ਰ ਜ਼ਰੂਰ ਚੈੱਕ ਕਰਵਾਉਣਾ ਚਾਹੀਦਾ ਹੈ।ਅਜਿਹੇ ਵਿਅਕਤੀਆਂ ਨੂੰ ਵਧੇਰੇ ਸੁਚੇਤ ਰਹਿਣਾ ਚਾਹੀਦਾ ਜਿਨ੍ਹਾਂ ਦਾ ਕੋਈ ਪਰਿਵਾਰਕ ਮੈਂਬਰ ਕਾਲੇ ਮੋਤੀਏ,ਸ਼ੂਗਰ ਜਾਂ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹੋਵੇ।ਇਸ ਤੋਂ ਇਲਾਵਾ ਸਟੀਰਾਇਡ ਦਵਾਈਆਂ ਵਰਤਣ ਵਾਲਿਆਂ ਨੂੰ ਵੀ ਇਸ ਰੋਗ ਤੋਂ ਚੌਕਸ ਰਹਿਣ ਦੀ ਲੋੜ ਹੁੰਦੀ ਹੈ।ਆਸ਼ਾ ਵਰਕਰਾਂ ਵੱਲੋਂ ਪਿੰਡਾਂ ਦੇ ਘਰਾਂ ਤੱਕ ਪਹੁੰਚ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਮੌਕੇ ਕਮਿਊਨਿਟੀ ਸਿਹਤ ਅਫ਼ਸਰ ਦਿਲਰਾਜ ਕੌਰ,ਦੁਰਗਾ ਰਾਮ ਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ।

 

Read Previous

ਸਿਵਲ ਹਸਪਤਾਲ ਸਰਦੂਲਗੜ੍ਹ’ਚ ਆਸ਼ਾ ਵਰਕਰਾਂ ਦਾ ਸਿਖਲਾਈ ਕੈਂਪ ਸ਼ੁਰੂ

Read Next

ਅਰੋਗਿਆ ਸਿਹਤ ਪ੍ਰੋਗਰਾਮ ਤਹਿਤ ਤਪਦਿਕ ਦੇ ਰੋਗ ਬਾਰੇ ਜਾਗਰੂਕ ਕੀਤਾ

Leave a Reply

Your email address will not be published. Required fields are marked *

Most Popular

error: Content is protected !!