ਸਰਕਾਰੀ ਹਸਪਤਾਲ ਖਿਆਲ਼ਾ ਕਲਾਂ ਵਲੋਂ ਵਿਸ਼ੇਸ਼ ਟੀਕਾਕਰਨ ਕੈਂਪ ਜਾਰੀ
ਸਰਦੂਲਗੜ੍ਹ-24 ਮਾਰਚ(ਜ਼ੈਲਦਾਰ ਟੀ.ਵੀ.)ਸਿਵਲ ਸਰਜਨ ਮਾਨਸਾ ਡਾ. ਅਸ਼ਵਨੀ ਕੁਮਾਰ ਦੇ ਨਿਰਦੇਸ਼ ਮੁਤਾਬਿਕ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਦੀਪ ਸ਼ਰਮਾ ਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾਕਟਰ ਨਵਰੂਪ ਕੌਰ ਦੀ ਅਗਵਾਈ‘ਚ ਸਮੁਦਾਇਕ ਸਿਹਤ ਕਂੇਦਰ ਖਿਆਲ਼ਾ ਕਲਾਂ ਦੇ ਪਿੰਡਾਂ‘ਚ 7 ਮਾਰੂ ਬਿਮਾਰੀਆਂ ਤੋਂ ਇਲਾਵਾ ਖਸਰਾ ਰੁਬੇਲਾ ਬਿਮਾਰੀ ਦੇ ਪੂਰਨ ਖਾਤਮੇ ਲਈ ਭੱਠਿਆਂ, ਫੈਕਟਰੀਆਂ, ਝੁੱਗੀ ਝੌਂਪੜੀ ਵਾਲੇ ਖੇਤਰਾਂ ਵਿੱਚ ਵਿਸ਼ੇਸ਼ ਟੀਕਾਕਰਨ ਕੈਂਪ ਜਾਰੀ ਹਨ।ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਟੀਕਾਕਰਨ ਹਫ਼ਤੇ ਦੇ ਦੂਜੇ ਗੇੜ 20 ਮਾਰਚ ਤੋਂ 25 ਮਾਰਚ ਦੌਰਾਨ ਇਸ ਤੋਂ ਵਾਂਝੇ ਰਹੇ 5 ਸਾਲ ਤੱਕ ਦੇ ਬੱਚਿਆਂ ਨੂੰ ਕੈਂਪ ਲਗਾ ਕੇ ਵੈਕਸੀਨੇਟ ਕੀਤਾ ਜਾ ਰਿਹਾ ਹੈ।ਸਿਹਤ ਮੁਲਾਜ਼ਮਾਂ ਤੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੂੰ ਇਲਾਕੇ ਅੰਦਰ ਖਸਰਾ ਤੇ ਰੁਬੇਲਾ ਬਿਮਾਰੀ ਤੋਂ ਪੀੜਤ ਬੱਚਿਆਂ ਬਾਰੇ ਸਿਹਤ ਕੇਂਦਰ ਖਿਆਲਾ ਕਲਾਂ ਨੂੰ ਸੂਚਿਤ ਕਰਨ ਦੀ ਹਦਾਇਤ ਕੀਤੀ ਗਈ ਹੈ।ਸਿੱਖਿਆ ਵਿਭਾਗ ਨੂੰ ਵੀ ਸਕੂਲੀ ਵਿਦਿਆਰਥੀਆਂ ਦੇ ਟੀਕਾਕਰਨ ਕਰਾਉਣ ਦੀ ਅਪੀਲ ਕੀਤੀ ਗਈ ਹੈ।