ਸਰਕਾਰੀ ਸੈਕੰਡਰੀ ਸਕੂਲ ਆਹਲੂਪੁਰ’ਚ ਦਾਖਲਾ ਬੂਥ ਸਥਾਪਿਤ ਕੀਤਾ
ਸਰਦੂਲਗੜ੍ਹ-6 ਮਾਰਚ(ਜ਼ੈਲਦਾਰ ਟੀ.ਵੀ.)ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਚੇਅਰਪਰਸਨ ਭੁਪਿੰਦਰ ਕੌਰ ਜ਼ਿਲ੍ਹਾ ਦਾਖ਼ਲਾ ਕਮੇਟੀ ਮਾਨਸਾ -ਕਮ- ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਮਾਨਸਾ ਅਤੇ ਹਰਿੰਦਰ ਸਿੰਘ ਭੁੱਲਰ ਵਾਈਸ ਚੇਅਰਪਰਸਨ ਜ਼ਿਲ੍ਹਾ ਦਾਖ਼ਲਾ ਕਮੇਟੀ ਮਾਨਸਾ- ਕਮ- ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ ਦੇ ਹੁਕਮਾਂ ਅਨੁਸਾਰ ਬਲਾਕ ਸਰਦੂਲਗੜ੍ਹ ਦੇ ਪਿੰਡ ਆਹਲੂਪੁਰ ਵਿਖੇ ਸਰਕਾਰੀ ਸਕੂਲਾਂ ਵਿਚ ਪ੍ਰੀ- ਪ੍ਰਾਇਮਰੀ ਤੋਂ ਬਾਰ੍ਹਵੀਂ ਤੱਕ ਦਾਖ਼ਲਾ ਵਧਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਆਹਲੂਪੁਰ (ਮਾਨਸਾ) ਵੱਲੋਂ ਸਾਂਝੇ ਤੌਰ ‘ਤੇ ਦਾਖ਼ਲਾ ਬੂਥ ਲਗਾਇਆ ਗਿਆ। ਇੰਚਾਰਜ ਪ੍ਰਿੰਸੀਪਲ ਨਛੱਤਰ ਸਿੰਘ ਅਤੇ ਪ੍ਰਦੀਪ ਕੁਮਾਰ ਸੈਂਟਰ ਹੈੱਡ ਟੀਚਰ, ਮੈਡਮ ਜਸਵਿੰਦਰ ਕੌਰ ਜੀ ਵੱਲੋਂ ਸਾਂਝੇ ਤੌਰ ‘ਤੇ ਨਵੇਂ ਸੈਸ਼ਨ ਦੇ ਦਾਖ਼ਲਿਆਂ ਲਈ ਉਪਰਾਲੇ ਕੀਤੇ ਗਏ। ਇਸ ਮੌਕੇ ਗੁਰਮੇਜ ਸਿੰਘ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਆਹਲੂਪੁਰ,ਬਲਬੀਰ ਰਾਮ ਚੇਅਰਮੈਨ ਸਕੂਲ ਮਨੈਜਮੈੰਟ ਕਮੇਟੀ (ਪ੍ਰਇਮਰੀ ਸਕੂਲ), ਡਾ.ਗਗਨਦੀਪ ਸਿੰਘ, ਸਰਪੰਚ ਅਜੀਤ ਸਿੰਘ ਉਚੇਚੇ ਤੌਰ ‘ਤੇ ਪਹੁੰਚੇ । ਸਕੂਲ ਸਟਾਫ਼ ਨੇ ਪਿੰਡ ਦੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਦੀ ਅਪੀਲ ਕੀਤੀ ਅਤੇ ਸਕੂਲਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਅਤਿ- ਆਧੁਨਿਕ ਸਹੂਲਤਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਸਕੂਲ ਸਟਾਫ਼ ਵਿੱਚੋਂ ਸੋਮ ਪ੍ਰਕਾਸ਼, ਪ੍ਰਵੀਨ ਜੈਨ,ਸੁਖਵਿੰਦਰ ਸਿੰਘ, ਅਮਰੀਕ ਸਿੰਘ,ਅਮਨਦੀਪ ਸਿੰਘ, ਨੀਤੂ,ਦੀਪਕਾ, ਜਸਮੀਤ ਕੌਰ , ਮਿਸ ਹਰਪ੍ਰੀਤ ਕੌਰ ਅਤੇ ਐੱਨ.ਸੀ.ਸੀ. ਵਲੰਟੀਅਰ ਹਾਜ਼ਰ ਰਹੇ ।