(ਦਫ਼ਤਰ ਨੂੰ ਤੁਰੰਤ ਸੂਚਿਤ ਕੀਤਾ ਜਾਵੇ-ਉਪ ਮੰਡਲ ਮੈਜਿਸਟਰੇਟ)
ਸਰਦੂਲਗੜ੍ਹ-10 ਮਾਰਚ(ਜ਼ੈਲਦਾਰ ਟੀ.ਵੀ.) ਪੰਜਾਬ ਸਰਕਾਰ ਵਲੋਂ ਜਾਰੀ ਲੋਕ ਭਲਾਈ ਸਕੀਮਾਂ ਦੇ ਫਾਰਮ ਭਰਨ ਲਈ ਇਲਾਕੇ ਦੇ ਪਿੰਡਾਂ’ਚ ਭੋਲ਼ੇ-ਭਾਲ਼ੇ ਲੋਕਾਂ ਦੀ ਲੁੱਟ ਕੀਤੇ ਜਾਣ ਦੀਆਂ ਖ਼ਬਰਾਂ ਹਨ।ਇਸ ਵਰਤਾਰੇ ਪ੍ਰਤੀ ਸਖ਼ਤੀ ਵਰਤਦਿਆਂ ਸਥਾਨਕ ਪ੍ਰਸ਼ਾਸਨ ਨੇ ਲਿਖਤੀ ਪੱਤਰ ਜਾਰੀ ਕਰਦੇ ਹੋਏ ਸਪਸ਼ਟ ਕੀਤਾ ਹੈ ਕਿ ਫਿਲਹਾਲ ਸਰਕਾਰ ਵਲੋਂ ਅਜਿਹੀ ਕੋਈ ਸਕੀਮ ਨਹੀਂ ਚੱਲ ਰਹੀ।ਕਿਸੇ ਵੀ ਸਰਕਾਰੀ ਸਕੀਮ ਦਾ ਫਾਰਮ ਭਰਨ ਤੋਂ ਪਹਿਲਾਂ ਸਬੰਧਿਤ ਮਹਿਕਮੇ ਜਾਂ ਉਪ ਮੰਡਲ ਮੈਜਿਸਟਰੇਟ ਸਰਦੂਲਗੜ੍ਹ ਦੇ ਦਫ਼ਤਰ ਇਕ ਵਾਰ ਤਾਲਮੇਲ ਜ਼ਰੂਰ ਕਰ ਲਿਆ ਜਾਵੇ।ਜੇਕਰ ਅਜਿਹਾ ਮਸਲਾ ਕਿਸੇ ਦੇ ਧਿਆਨ’ਚ ਆਉਂਦਾ ਹੈ ਤਾਂ ਉਪਰੋਕਤ ਦਫ਼ਤਰ ਨੂੰ ਤੁਰੰਤ ਸੂਚਿਤ ਕੀਤਾ ਜਾਵੇ ਤਾਂ ਜੋ ਲੋਕ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਸਕਣ।ਠੱਗਾਂ ਦੇ ਜਾਲ਼ ਤੋਂ ਬਚਾਉਣ ਲਈ ਲੋਕਾਂ ਨੂੰ ਮੁਨਾਦੀ ਕਰਵਾਕੇ ਜਾਗਰੂਕ ਕੀਤਾ ਜਾਵੇ।