ਸਰਕਾਰੀ ਮਿਡਲ ਸਕੂਲ ਸਰਦੂਲੇਵਾਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ
ਸਰਦੂਲਗੜ੍ਹ-7 ਅਪ੍ਰੈਲ (ਜ਼ੈਲਦਾਰ ਟੀ.ਵੀ.) ਸਰਕਾਰੀ ਮਿਡਲ ਸਕੂਲ ਸਰਦੂਲੇਵਾਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਮੰਚ ਸੰਚਾਲਕ ਚਾਨਣ ਸਿੰਘ ਪੰਜਾਬੀ ਅਧਿਆਪਕ ਵੱਲੋਂ ਸਕੂਲ ਦੀ ਤਰਫੋਂ ਹਾਜ਼ਰ ਮਹਿਮਾਨਾਂ ਨੂੰ “ਜੀਓ ਆਇਆਂ ਨੂੰ” ਕਹਿਣ ਨਾਲ ਹੋਈ।
ਮੁੱਖ ਅਧਿਆਪਕ ਹਰਪਾਲ ਸਿੰਘ ਔਲਖ ਨੇ ਸਕੂਲ ਦੀ ਸਾਲਾਨਾ ਪ੍ਰਗਤੀ ਰਿਪੋਰਟ ਪੜ੍ਹ ਕੇ ਸੁਣਾਈ।ਉਨ੍ਹਾਂ ਸਕੂਲ ਦੀ ਬਿਹਤਰੀ ਲਈ ਪਿੰਡ ਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦੇ ਹੋਏ ਬੱਚਿਆਂ ਦੇ ਦਾਖ਼ਲੇ ਸਰਕਾਰੀ ਸਕੂਲ‘ਚ ਹੀ ਕਰਾਉਣ ਦੀ ਅਪੀਲ ਕੀਤੀ।
ਇਸ ਦੌਰਾਨ ਵਿਦਿਆਰਥੀਆ ਨੇ ਸ਼ਾਨਦਾਰ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ।ਪ੍ਰੋਗਰਾਮ ‘ਚ ਸ਼ਾਮਲ ਹੋਏ ਮਾਪਿਆਂ ਤੇ ਮਹਿਮਾਨਾਂ ਵੱਲੋਂ ਪੜ੍ਹਾਈ, ਖੇਡਾਂ ਤੇ ਹੋਰਨਾਂ ਗਤੀਵਿਧੀਆਂ‘ਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਹੌਂਸਲਾ ਅਫਜਾਈ ਕੀਤੀ ਗਈ।ਮਿਡ-ਡੇ-ਮੀਲ ਵਰਕਰਾਂ, ਟੀ.ਪੀ. ਅਧਿਆਪਕਾਂ ਤੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਨਿਵਾਜਿਆ ਗਿਆ।
ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਟਿੱਬੀ ਹਰੀ ਸਿੰਘ, ਢਾਣੀ ਫੂਸਮੰਡੀ ਤੇ ਸਰਦੂਲੇਵਾਲਾ ਦੇ ਸਟਾਫ ਤੋਂ ਇਲਾਵਾ ਜੀਵਨਜੋਤ ਸਿੰਘ ਹੈਵਲੀ ਸਾਬਕਾ ਸਰਪੰਚ, ਗੁਰਚਰਨ ਸਿੰਘ ਭੋਲਾ, ਜਗਸੀਰ ਸਿੰਘ, ਅੰਗਰੇਜ਼ ਸਿੰਘ, ਬਲਜਿੰਦਰ ਸਿੰਘ ਨੰਬਰਦਾਰ, ਮੇਵਾ ਸਿੰਘ ਨੰਬਰਦਾਰ, ਖੇਮ ਚੰਦ ਗਰਗ, ਬਲਜਿੰਦਰ ਸਿੰਘ ਕਲੱਬ ਪ੍ਰਧਾਨ, ਤਰਲੋਚਨ ਸਿੰਘ, ਜੱਗਰ ਸਿੰਘ, ਜਗਤਾਰ ਸਿੰਘ ਚੇਅਰਮੈਨ ਸਕੂਲ ਮੈਨੇਜ਼ਮੈਂਟ ਕਮੇਟੀ, ਦਾਨਾ ਰਾਮ, ਗੁਰਮੇਲ ਸਿੰਘ, ਰਣਜੀਤ ਸਿੰਘ, ਕਾਕਾ ਉੱਪਲ, ਬਾਬਾ ਹਰਮੇਲ ਸਿੰਘ, ਬਾਬਾ ਕਿੱਕਰ ਦਾਸ, ਗੁਰਮੇਲ ਸਿੰਘ, ਰਾਮ ਸਿੰਘ ਬਾਠ, ਬਿੱਕਰ ਸਿੰਘ ਬਾਠ, ਬਲਵਿੰਦਰ ਸਿੰਘ ਲੱਧੂਵਾਸ ਪ੍ਰਿੰਸੀਪਲ ਸੀਨੀਅਰ ਸੈਕੰਡਰੀ ਸਕੂਲ ਝੰਡੂਕੇ, ਬਲਜੀਤਪਾਲ ਸਿੰਘ ਝੰਡਾ ਕਲਾਂ, ਪ੍ਰਵੀਨ ਦੇਵੀ, ਬੀਰਪਾਲ, ਬੀਰਬਲ ਸਿੰਘ, ਜਸਵਿੰਦਰ ਕੌਰ ਹਾਜ਼ਰ ਸਨ।