ਸਮਰਾਟ ਕ੍ਰਿਸ਼ਨਾ ਝੁਨੀਰ ‘ਚ ਕਰ ਰਹੇ ਨੇ ਜਾਦੂਈ ਫ਼ਨ ਦਾ ਮੁਜ਼ਾਹਰਾ
ਸਰਦੂਲਗੜ੍ਹ-24 ਫਰਵਰੀ (ਪ੍ਰਕਾਸ਼ ਸਿੰਘ ਜ਼ੈਲਦਾਰ)
ਜ਼ਿਲ੍ਹਾ ਮਾਨਸਾ ਦੇ ਕਸਬਾ ਝੁਨੀਰ ਵਿਖੇ ਜਾਦੂ ਦੇ ਸ਼ੋਅ ਬੀਤੇ ਕੱਲ੍ਹ ਸ਼ੁਰੂ ਹੋਏ। ਪ੍ਰਬੰਧਕਾਂ ਮੁਤਾਬਿਕ ਸਮਰਾਟ ਕ੍ਰਿਸ਼ਨਾ ਜਾਦੂਗਰ ਮਾਨਸਾ ਰੋਡ ਤੇ ਸਥਿਤ ਸੰਗਮ ਪੈਲਸ ਵਿਖੇ 10 ਮਾਰਚ ਤੱਕ ਜਾਦੂ ਦੇ ਫ਼ਨ ਦਾ ਮੁਜ਼ਹਾਰਾ ਕਰਨਗੇ। ਜਾਦੂਗਰ ਨੇ ਅੱਖਾਂ ‘ਤੇ ਪੱਟੀ ਬੰਨ੍ਹ ਕੇ ਝੁਨੀਰ ‘ਚ ਮੋਟਰਸਾਈਕਲ ਚਲਾ ਕੇ 10 ਆਪਣੇ ਜਾਦੂਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਪੱਟੀ ਬੰਨ੍ਹਣ ਦੀ ਰਸਮ ਹੀਰੋ ਏਜੰਸੀ ਦੇ ਮਾਲਕ ਤਾਰਾ ਚੰਦ ਨੇ ਕੀਤੀ। ਸ਼ੋਅ ਦਾ ਸਮਾਂ ਦੁਪਹਿਰ 1 ਤੋਂ 3 ਵਜੇ ਤੱਕ, ਸ਼ਾਮ ਨੂੰ 7 ਤੋਂ 9 ਵਜੇ ਤੱਕ ਰਹੇਗਾ। ਸਕੂਲੀ ਵਿਦਿਆਰਥੀਆਂ ਲਈ ਵਿਸ਼ੇਸ਼ ਛੂਟ ਰੱਖੀ ਗਈ ਹੈ।