ਸਟੇਟ ਕਾਇਆਕਲਪ ਟੀਮ ਨੇ ਸਰਦੂਲਗੜ੍ਹ ਹਸਪਤਾਲ ਦਾ ਨਿਰੀਖਣ ਕੀਤਾ

ਸਟੇਟ ਕਾਇਆਕਲਪ ਟੀਮ ਨੇ ਸਰਦੂਲਗੜ੍ਹ ਹਸਪਤਾਲ ਦਾ ਨਿਰੀਖਣ ਕੀਤਾ

ਸਟੇਟ ਕਾਇਆਕਲਪ ਟੀਮ ਨੇ ਸਰਦੂਲਗੜ੍ਹ ਹਸਪਤਾਲ ਦਾ ਨਿਰੀਖਣ ਕੀਤਾ

ਸਰਦੂਲਗੜ੍ਹ-28 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ )
ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਸਟੇਟ ਕਾਇਆਕਲਪ ਅਸੈਸਮੈਂਟ ਟੀਮ ਵਲੋਂ ਸਥਾਨਕ ਸਿਵਲ ਹਸਪਤਾਲ ਦਾ ਨਿਰੀਖਣ ਕੀਤਾ ਗਿਆ। ਮੈਡਮ ਸੁਨੀਤਾ ਤੇ ਰਿੰਮੀ ਕੌਰ ਨੇ ਸਿਹਤ ਕੇਂਦਰ ਦੇ ਵੱਖ-ਵੱਖ ਵਿਭਾਗਾਂ ਦਾ ਜਇਜ਼ਾ ਲਿਆ ਤੇ ਦਫ਼ਤਰੀ ਰਿਕਾਰਡ ਨੂੰ ਵਾਚਿਆ। ਸੀਨੀਅਰ ਮੈਡੀਕਲ ਅਫ਼ਸਰ ਡਾ. ਵੇਦ ਪ੍ਰਕਾਸ਼ ਸੰਧੂ ਨੇ ਦੱਸਿਆ ਕਿ ਪੰਜਾਬ ਦੇ 13 ਸਬਡਵੀਜ਼ਨ ਹਸਪਤਾਲਾਂ ਦੀ ਅਸੈਸਮੈਂਟ ਕੀਤੀ ਜਾ ਰਹੀ ਹੈ। ਡਾ. ਅਰਸ਼ਦੀਪ ਸਿੰਘ ਨੋਡਲ ਅਫ਼ਸਰ ਕਾਇਆਕਲਪ ਟੀਮ ਮਾਨਸਾ ਤੇ ਡਾ. ਵਿਸ਼ਵਜੀਤ ਸਿੰਘ ਖੰਡਾ ਸਰਦੂਲਗੜ੍ਹ ਹਸਪਤਾਲ ਦੇ ਕਾਇਆਕਲਪ ਲਈ ਵਿਸ਼ੇਸ਼ ਸਹਿਯੋਗ ਦੇ ਰਹੇ ਹਨ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ ਅਵਤਾਰ ਸਿੰਘ, ਬਲਾਕ ਐਜੂਕੇਟਰ ਤਿਰਲੋਕ ਸਿੰਘ, ਫਾਰਮੇਸੀ ਅਫ਼ਸਰ ਜਗਬੀਰ ਸਿੰਘ ਬਿੰਟਾ, ਪ੍ਰਭਜੋਤ ਕੌਰ, ਜਗਸੀਰ ਸਿੰਘ ਹਾਜ਼ਰ ਸਨ।

Read Previous

ਆਂਗਣਵਾੜੀ ਯੂਨੀਅਨ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਪੁਤਲਾ ਫੂਕਿਆ

Read Next

ਸਰਦੂਲਗੜ੍ਹ ਵਿਖੇ ਕਿਸਾਨਾਂ ਦਾ ਧਰਨਾ ਇਕ ਮਹੀਨੇ ਤੋਂ ਲਗਾਤਾਰ ਜਾਰੀ

Leave a Reply

Your email address will not be published. Required fields are marked *

Most Popular

error: Content is protected !!