ਵੋਟਾਂ ਦੇ ਸੁਧਾਈ ਪ੍ਰੋਗਰਾਮ ਸਬੰਧੀ ਉਪ ਮੰਡਲ ਮੈਜਿਸਟ੍ਰੇਟ ਨੇ ਕੀਤੀ ਇਕੱਤਰਤਾ
ਸਰਦੂਲਗੜ੍ਹ-3 ਦਸੰਬਰ (ਜ਼ੈਲਦਾਰ ਟੀ.ਵੀ.) ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਲੰਘੀ 9 ਨਵੰਬਰ 2022 ਤੋਂ ਸ਼ੁਰੂ ਹੋਏ ਵੋਟਾਂ ਦੀ ਸਰਸਰੀ ਸੁਧਾਈ ਪ੍ਰੋਗਰਾਮ ਸਬੰਧੀ ਉਪ ਮੰਡਲ ਮੈਜਿਸਟ੍ਰੇਟ ਪੂਨਮ ਸਿੰਘ ਵਲੋਂ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਸਾਂਝੀ ਇਕੱਤਰਤਾ ਕੀਤੀ ਗਈ।ਉਨ੍ਹਾਂ ਦੱਸਿਆ ਕਿ ਇਸ ਮਹੀਨੇ ਵੀ (3 ਦਸੰਬਰ ਅਤੇ 4 ਦਸੰਬਰ 2022) ਨੂੰ ਬੀ ਐਲ ਓਜ਼ ਹਲਕੇ ਦੇ ਸਾਰੇ ਚੋਣ ਬੂਥਾਂ ਤੇ ਜਾ ਕੇ ਨਵੀਆਂ ਵੋਟਾਂ ਦੀ ਰਜਿਸਟਰੇਸ਼ਨ,ਵੋਟ ਕੱਟਣ,ਅਧਾਰ ਕਾਰਡ ਲਿੰਕ,ਦਾਅਵੇ ਤੇ ਇਤਰਾਜ਼ ਲੈਣ ਦੀ ਪ੍ਰਕਿਰਿਆ ਪੂਰੀ ਕਰਨਗੇ।ਇਸ ਮੌਕੇ ਵੋਟਾਂ ਦੀ ਸੁਧਾਈ ਦੌਰਾਨ ਪ੍ਰਾਪਤ ਹੋਏ ਦਾਅਵੇ ਤੇ ਇਤਰਾਜ਼ਾਂ ਦੀ ਸੂਚੀ ਸਾਂਝੀ ਕੀਤੀ ਗਈ। ਉਪ ਮੰਡਲ ਅਧਿਕਾਰੀ ਨੇ ਕਿਹਾ ਕਿ 18-19 ਸਾਲ ਦੀ ਉਮਰ ਪੂਰੀ ਕਰਦੇ ਨੌਜਵਾਨ ਵਰਗ ਨੂੰ ਵੋਟ ਬਣਾਉਣ ਲਈ ਪ੍ਰੇਰਤ ਕੀਤਾ ਜਾਵੇ।