ਵਿਸ਼ਵ ਕੈਂਸਰ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਏ
ਸਰਦੂਲਗੜ੍ਹ-5 ਫਰਵਰੀ(ਜ਼ੈਲਦਾਰ ਟੀ.ਵੀ.) ਮਾਨਸਾ ਦੇ ਸਿਵਲ ਹਸਪਤਾਲ ਖਿਆਲਾ ਕਲਾਂ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ.ਹਰਦੀਪ ਸ਼ਰਮਾ ਦੀ ਅਗਵਾਈ’ਚ ਕੌਮੀ ਕੈਂਸਰ ਦਿਵਸ ਮੌਕੇ ਵੱਖ-ਵੱਖ ਪਿੰਡਾਂ’ਚ ਜਾਗਰੂਕਤਾ ਕੈਂਪ ਲਗਾਏ ਗਏ।ਸਮੁਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਵਿਖੇ ਕੈਂਪ ਦੌਰਾਨ ਡਾ. ਸ਼ਰਮਾ ਨੇ ਦੱਸਿਆ ਕਿ ਸਰੀਰ ਚਿ ਗਿਲਟੀ,ਲਗਾਤਾਰ ਖੰਘ,ਅਵਾਜ਼ ਦਾ ਭਾਰੀਪਣ,ਮੂੰਹ ਵਿਚ ਨਾ ਠੀਕ ਹੋਣ ਵਾਲੇ ਛਾਲੇ,ਮਾਹਵਾਰੀ ਦੌਰਾਨ ਜਿਆਦਾ ਖੂਨ ਪੈਣ ਜਿਹੇ ਲੱਛਣ ਹੋਣ ਤੇ ਹਸਪਤਾਲ ਜਾ ਕੇ ਜਾਂਚ ਕਰਾਉਣੀ ਚਾਹੀਦੀ ਹੈ।ਅਜਿਹੇ ਰੋਗਾਂ ਤੋ ਬਚਣ ਲਈ ਸੰਤੁਲਿਤ ਖੁਰਾਕ ਜ਼ਰੂਰੀ ਹੈ।ਪੰਜਾਬ ਸਰਕਾਰ ਦੇ ਸੂਚੀ ਬੱਧ ਹਸਪਤਾਲਾਂ’ਚ ਕੈਂਸਰ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ।ਇਸ ਮੌਕੇ ਕਮਿਊਨਿਟੀ ਸਿਹਤ ਅਫ਼ਸਰ ਦਿਲਰਾਜ ਕੌਰ,ਮਨਦੀਪ ਕੌਰ,ਰਮਨਦੀਪ ਕੌਰ ਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ।