
ਵਿਧਾਇਕ ਬਣਾਂਵਾਲੀ ਨੇ ਖੇਤੀ ਹਾਦਸੇ’ਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
ਸਰਦੂਲਗੜ੍ਹ-20 ਨਵੰਬਰ (ਜ਼ੈਲਦਾਰ ਟੀ.ਵੀ.) ਆਮ ਆਦਮੀ ਪਾਰਟੀ ਦੇ ਹਲਕਾ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ,ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ,ਪ੍ਰਿੰਸੀਪਲ ਬੁੱਧ ਰਾਮ ਵਿਧਾਇਕ ਬੁਢਲਾਡਾ ਨੇ ਬੀਤੇ ਦਿਨੀ ਕਣਕ ਦੀ ਬਿਜਾਈ ਕਰਦੇ ਸਮੇਂ ਵਾਪਰੇ ਹਾਦਸੇ ਕਾਰਨ ਮਾਰੇ ਗਏ ਨੌਜਵਾਨ ਕਿਸਾਨ ਸੰਦੀਪ ਸਿੰਘ ਦੇ ਮਾਪਿਆਂ ਨਾਲ ਦੁੱਖ ਸਾਂਝਾ ਕੀਤਾ।ਆਪ ਆਗੂਆਂ ਨੇ ਕਿਹਾ ਕਿ ਇਸ ਬੇਵਕਤੀ ਮੌਤ ਨਾਲ ਸੰਦੀਪ ਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਇਸ ਮੌਕੇ ਨੌਜਵਾਨ ਆਗੂ ਹਰਦੇਵ ਸਿੰਘ ਕੋਰਵਾਲਾ,ਸੰਦੀਪ ਸਿੰਘ ਕਾਲਾ ਬਣਾਂਵਾਲੀ,ਬਲਦੇਵ ਸਿੰਘ ਚਹਿਲ,ਜਸਵਿੰਦਰ ਸਿੰਘ ਮਾਸਟਰ,ਨਾਇਬ ਸਿੰਘ ਮਾਘੀ ਹਾਜ਼ਰ ਸਨ।