ਵਾਅਦੇ ਮੁਤਾਬਿਕ ਨੌਕਰੀਆਂ ਦੇ ਰਹੀ ਹੈ ਮਾਨ ਸਰਕਾਰ – ਗੁਰਪ੍ਰੀਤ ਸਿੰਘ ਬਣਾਂਵਾਲੀ, 41 ਕਰਮਚਾਰੀਆਂ ਨੂੰ ਵੰਡੇ ਨਿਯੁਕਤੀ ਪੱਤਰ

ਵਾਅਦੇ ਮੁਤਾਬਿਕ ਨੌਕਰੀਆਂ ਦੇ ਰਹੀ ਹੈ ਮਾਨ ਸਰਕਾਰ – ਗੁਰਪ੍ਰੀਤ ਸਿੰਘ ਬਣਾਂਵਾਲੀ, 41 ਕਰਮਚਾਰੀਆਂ ਨੂੰ ਵੰਡੇ ਨਿਯੁਕਤੀ ਪੱਤਰ

41 ਕਰਮਚਾਰੀਆਂ ਨੂੰ ਵੰਡੇ ਨਿਯੁਕਤੀ ਪੱਤਰ

ਸਰਦੂਲਗੜ੍ਹ-19 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਪੰਜਾਬ ਸਰਕਾਰ ਵਲੋਂ ਸਮਾਜਿਕ ਸੁਰੱਖਿਆ ਵਿਭਾਗ ‘ਚ ਕੀਤੀਆਂ ਨਵੀਆਂ ਨਿਯੁਕਤੀਆਂ ਤਹਿਤ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ 18 ਸਤੰਬਰ ਨੂੰ ਝੁਨੀਰ ਵਿਖੇ 41 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ। ਜਿੰਨ੍ਹਾਂ ਵਿਚ 38 ਆਂਗਣਵਾੜੀ ਵਰਕਰ ਤੇ 3 ਹੈਲਪਰ ਭਰਤੀ ਕੀਤੇ ਹਨ। ਆਪ ਆਗੂ ਨੇ ਕਿਹਾ ਕਿ ਮਾਨ ਸਰਕਾਰ ਰਾਜ ਦੇ ਇਤਿਹਾਸ ‘ਚ ਪਹਿਲੀ ਅਜਿਹੀ ਸਰਕਾਰ ਹੈ ਜਿਸ ਨੇ ਆਪਣੇ ਵਾਅਦੇ ਮੁਤਾਬਿਕ ਬੇਰੁਜ਼ਗਾਰਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਔਰਤਾਂ ਨੂੰ ਸਵੈ-ਨਿਰਭਰ ਬਣਾਉਣ ਲਈ ਪੰਜਾਬ ਸਰਕਾਰ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਪੁਲਿਸ, ਸਿੱਖਿਆ ਤੇ ਮਾਲ ਮਹਿਕਮੇ ‘ਚ ਵੀ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਦਾਨ ਕੀਤਾ ਜਾਵੇਗਾ। ਇਸ ਮੌਕੇ ਸੀ. ਡੀ. ਪੀ. ਓ. ਝੁਨੀਰ ਊਸ਼ਾ ਰਾਣੀ ਸੀ. ਡੀ. ਪੀ. ਓ. ਝੁਨੀਰ, ਹਰਦੇਵ ਸਿੰਘ ਉੱਲਕ, ਹਰਦੇਵ ਸਿਮਘ ਮਾਨ ਕੋਰਵਾਲਾ, ਬਲਾਕ ਪ੍ਰਧਾਨ ਨਾਜ਼ਰ ਸਿੰਘ ਘੁੱਦੂਵਾਲਾ, ਗੁਰਪ੍ਰੀਤ ਗੁਰੀ ਕੋਟੜਾ ਹਾਜ਼ਰ ਸਨ।

Read Previous

ਭਾਕਿਯੂ ਏਕਤਾ ਉਗਰਾਹਾਂ 22 ਸਤੰਬਰ 2023 ਨੂੰ ਜ਼ਿਲ੍ਹਾ ਪੱਧਰ ਤੇ ਕਰੇਗੀ ਵੱਡਾ ਇਕੱਠ

Read Next

ਮਾਲਵਾ ਕਾਲਜ ਸਰਦੂਲੇਵਾਲਾ ਦਾ ਨਤੀਜਾ ਸ਼ਾਨਦਾਰ

Leave a Reply

Your email address will not be published. Required fields are marked *

Most Popular

error: Content is protected !!