
ਲੋੜਵੰਦ ਬੱਚਿਆਂ ਨੂੰ ਠੰਢਾ ਪਾਣੀ ਰੱਖਣ ਵਾਲੀਆਂ ਬੋਤਲਾਂ ਵੰਡੀਆਂ
ਸਰਦੂਲਗੜ੍ਹ – 22 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ)
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਸਰਦੂਲਗੜ੍ਹ ਵਿਖੇ ਐਮੀਨੈਂਸ ਸਕੂਲ ਦੀ ਅੰਗਰੇਜ਼ੀ ਅਧਿਆਪਕਾ ਆਰਤੀ ਵਲੋਂ 24000 ਰੁ. ਆਪਣੇ ਪੱਲਿਓਂ ਖਰਚ ਕੇ 250 ਲੋੜਵੰਦ ਬੱਚਿਆਂ ਨੂੰ ਠੰਢਾ ਪਾਣੀ ਰੱਖਣ ਵਾਲੀਆਂ ਬੋਤਲਾਂ ਵੰਡੀਆਂ। ਪ੍ਰਿੰਸੀਪਲ ਪ੍ਰਭਜੀਤ ਕੌਰ ਨੇ ਇਸ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪਾਣੀ ਦੀ ਸੇਵਾ ਸਭ ਤੋਂ ਉੱਤਮ ਹੈ। ਸਾਨੂੰ ਸਾਰਿਆਂ ਨੂੰ ਪਾਣੀ ਦੀ ਸੰਭਾਲ਼ ਕਰਨੀ ਚਾਹੀਦੀ ਹੈ। ਇਸ ਮੌਕੇ ਗੁਰਨਾਮ ਸਿੰਘ, ਸੁਸ਼ੀਲ ਜੈਨ ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।