ਲੋੜਵੰਦ ਪ੍ਰੀਵਾਰ ਦੀ ਮਦਦ ਕੀਤੀ
ਸਰਦੂਲਗੜ੍ਹ-14 ਜਨਵਰੀ 2025 (ਪ੍ਰਕਾਸ਼ ਸਿੰਘ ਜ਼ੈਲਦਾਰ)
ਸਮਾਜ ਸੇਵਾ ਤੇ ਲੋਕ ਭਲਾਈ ਦੇ ਕੰਮਾਂ ‘ਚ ਅਹਿਮ ਯੋਗਦਾਨ ਪਾਉਣ ਦੀ ਮਨਸ਼ਾ ਨਾਲ ਸ਼ੁਰੂ ਕੀਤੇ ਗਏ ਆਗਾਜ਼ ਵੂਮੈਂਨ ਕਲੱਬ ਸਰਦੂਲਗੜ੍ਹ ਵਲੋਂ ਸ਼ਹਿਰ ਦੇ ਲੋੜਵੰਦ ਪ੍ਰੀਵਾਰ ਨੂੰ ਰਾਸ਼ਨ ਦੀ ਮਦਦ ਕੀਤੀ ਗਈ। ਕਲੱਬ ਪ੍ਰਧਾਨ ਬਲਜਿੰਦਰ ਕੌਰ ਨੇ ਕਿਹਾ ਕਿ ਸਮੂਹ ਕਲੱਬ ਮੈਂਬਰਾਂ ਤੇ ਹੋਰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਅਜਿਹੇ ਉਪਰਾਲੇ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਹੋਰ ਕਲੱਬ ਮੈਂਬਰ ਮਹਿਲਾਵਾਂ ਵੀ ਹਾਜ਼ਰ ਸਨ।