ਲੋਕਤੰਤਰੀ ਪ੍ਰਣਾਲੀ ਨੂੰ ਕਮਜ਼ੋਰ ਕਰ ਰਹੀ ਹੈ ਮੋਦੀ ਹਕੂਮਤ – ਅਰਸ਼ੀ

ਲੋਕਤੰਤਰੀ ਪ੍ਰਣਾਲੀ ਨੂੰ ਕਮਜ਼ੋਰ ਕਰ ਰਹੀ ਹੈ ਮੋਦੀ ਹਕੂਮਤ - ਅਰਸ਼ੀ

ਲੋਕਤੰਤਰੀ ਪ੍ਰਣਾਲੀ ਨੂੰ ਕਮਜ਼ੋਰ ਕਰ ਰਹੀ ਹੈ ਮੋਦੀ ਹਕੂਮਤ – ਅਰਸ਼ੀ

ਸਰਦੂਲਗੜ੍ਹ-7 ਦਸੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਇਸ ਵਕਤ ਦੇਸ਼ ਸਭ ਤੋਂ ਮਾੜੇ ਦੌਰ ‘ਚੋਂ ਗੁਜ਼ਰ ਰਿਹਾ ਹੈ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀ.ਪੀ.ਆਈ. ਦੀ ਕੌਮੀ ਕੌਂਸਲ ਦੇ ਮੈਂਬਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਮਾਨਸਾ ਦੇ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਪੰਜਾਬ ਖੇਤ ਮਜ਼ਦੂਰ ਸਭਾ ਵਲੋਂ ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਰੱਖੀ ਸੰਵਿਧਾਨ ਬਚਾਓ, ਦੇਸ਼ ਬਚਾਓ ਕਨਵੈਨਸ਼ਨ ਦੌਰਾਨ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਲੋਕਤੰਤਰੀ ਪ੍ਰਣਾਲੀ ਨੂੰ ਕਮਜ਼ੋਰ ਕਰਕੇ ਸੰਵਿਧਾਨ ਤੇ ਸੰਵਿਧਾਨਿਕ ਸੰਸਥਾਵਾਂ ਨੂੰ ਤੋੜ ਰਹੀ ਹੈ। ਕੇਂਦਰ ਸਰਕਾਰ ਫਿਰਕੂ ਏਜੰਡੇ ਨੂੰ ਧੜੱਲੇ ਨਾਲ ਨਾਲ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਦੇਸ਼ ਦੇ ਭਲੇ ਵਾਸਤੇ ਕਿ ਭਾਜਪਾ ਨੂੰ ਹੁਣ ਸੱਤਾ ਤੋਂ ਪਾਸੇ ਕਰਨਾ ਜ਼ਰੂਰੀ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਕ੍ਰਿਸ਼ਨ ਚੌਹਾਨ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਵੋਟਾਂ ਲੈਣ ਲਈ ਬਾਵਾ ਸਾਹਬ ਦੀ ਫੋਟੋ ਨੂੰ ਵਰਤਕੇ ਸੱਤਾ ਹਾਸਲ ਕਰਨ ਉਪਰੰਤ ਉਨ੍ਹਾਂ ਦੀ ਸੋਚ ਨੂੰ ਵਿਸਾਰ ਦਿੱਤਾ। ਇਸ ਮੌਕੇ ਸਾਥੀ ਰੂਪ ਸਿੰਘ ਢਿੱਲੋਂ, ਕਰਨੈਲ ਸਿੰਘ ਭੀਖੀ, ਕੇਵਲ ਸਿੰਘ ਸਮਾਉਂ, ਗੁਰਪਿਆਰ ਸਿੰਘ ਫੱਤਾ, ਸ਼ੰਕਰ ਜਟਾਣਾ, ਦੇਸਰਾਜ ਕੋਟਧਰਮੂ, ਹਰਮੀਤ ਸਿੰਘ ਬੋੜਾਵਾਲ, ਕਪੂਰ ਸਿੰਘ ਲੱਲੂਆਣਾ, ਚਰਨਜੀਤ ਕੌਰ ਮਾਨਸਾ, ਅਵਿਨਾਸ਼ ਕੌਰ ਮਾਨਸਾ, ਅਮਨਜੀਤ ਕੌਰ ਮਾਨਸਾ, ਨਰਿੰਦਰ ਕੌਰ ਮਾਨਸਾ, ਕੇਵਲ ਸਿੰਘ ਪੈਰਾਮੈਡੀਕਲ, ਆਤਮਾ ਸਿੰਘ ਪਮਾਰ, ਅਰਵਿੰਦਰ ਕੌਰ ਮਾਨਸਾ, ਕਿਰਨਾ ਰਾਣੀ, ਸੁਖਦੇਵ ਸਿੰਘ ਮਾਨਸਾ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਪਤਲਾ ਸਿੰਘ ਦਲੇਲ ਵਾਲਾ, ਸੀਤਾਰਾਮ ਗੋਬਿੰਦਪੁਰਾ ਹਾਜ਼ਰ ਸਨ।

Read Previous

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਵਿਸ਼ੇਸ਼ ਮੀਟਿੰਗ, ਮਾਮਲਾ ਮੁਆਵਜ਼ਾ ਨਾ ਮਿਲਣ ਦਾ

Read Next

20 ਮਹੀਨੇ ਦੇ ਕਾਰਜਕਾਲ ‘ਚ ਮਾਨ ਸਰਕਾਰ ਨੇ ਲਿਆ 60 ਹਜ਼ਾਰ ਕਰੋੜ ਰੁ. ਦਾ ਕਰਜ਼ – ਸੁਖਬੀਰ ਸਿੰਘ ਬਾਦਲ

Leave a Reply

Your email address will not be published. Required fields are marked *

Most Popular

error: Content is protected !!