
ਲੁਧਿਆਣਾ ਪੱਛਮੀ ‘ਚ ਬਿਕਰਮ ਸਿੰਘ ਮੋਫਰ ਵਲੋਂ ਡੋਰ-ਟੂ-ਡੋਰ ਪ੍ਰਚਾਰ
ਸਰਦੂਲਗੜ-16 ਜੂਨ 2025 (ਪ੍ਰਕਾਸ਼ ਸਿੰਘ ਜ਼ੈਲਦਾਰ)
ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਹੱਕ ਵਿਚ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਸਾਬਕਾ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਡੋਰ-ਟੂ-ਡੋਰ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਦੇ ਵੱਡੇ ਆਗੂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਰਾਣਾ ਗੁਰਜੀਤ ਸਿੰਘ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਸਮੇਤ ਕਾਂਗਰਸ ਦੀ ਸਮੁੱਚੀ ਟੀਮ ਪਾਰਟੀ ਉਮੀਦਵਾਰ ਨੂੰ ਜਿਤਾਉਣ ਲਈ ਜੀ ਤੋੜ ਮਿਹਨਤ ਕਰ ਰਹੇ ਹਨ। ਹਲਕੇ ਦੇ ਲੋਕਾਂ ਵੱਲੋਂ ਭਾਰਤ ਭੂਸ਼ਣ ਆਸ਼ੂ ਨੂੰ ਬਹੁਤ ਚੰਗਾ ਹੁੰਗਾਰਾ ਮਿਲਣਾ, ਕਾਂਗਰਸੀ ਉਮੀਦਵਾਰ ਲਈ ਸ਼ੁੱਭ ਸੰਕੇਤ ਹੈ। ਇਸ ਮੌਕੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਯੂਥ ਕਾਂਗਰਸ ਸਰਦੂਲਗੜ੍ਹ ਦੇ ਹਲਕਾ ਪ੍ਰਧਾਨ ਲਛਮਣ ਸਿੰਘ ਦਸੌਂਧੀਆ, ਗੁਰਪਾਲ ਸਿੰਘ ਜ਼ੈਲਦਾਰ ਜੌੜਕੀਆਂ, ਗੋਬਿੰਦਰ ਸਿੰਘ ਰਾਜੂ ਸਰਪੰਚ ਅੱਕਾਂਵਾਲੀ, ਯੂਥ ਆਗੂ ਜਸਵਿੰਦਰ ਸਿੰਘ ਕੋਰਵਾਲਾ, ਚਰਨਜੀਤ ਸਿੰਘ ਬਰਾੜ ਸਰਸਾ, ਸੁਖਵਿੰਦਰ ਸਿੰਘ ਸੁੱਖੀ ਸਰਪੰਚ ਭੰਮੇ ਖੁਰਦ, ਕੁਲਵਿੰਦਰ ਸਿੰਘ ਮੋਫਰ ਹਾਜ਼ਰ ਸਨ। ਬਲਵੰਤ ਸਿੰਘ ਕੋਰਵਾਲਾ ਬਲਾਕ ਪ੍ਰਧਾਨ ਝੁਨੀਰ, ਜੱਗਾ ਸਿੰਘ ਬੁਰਜ ਹਾਜ਼ਰ ਸਨ।