
ਰੋਹਿਤ ਬਾਲਾ ਜੀ ਪ੍ਰੋਡਕਸ਼ਨ ਦਾ ਜਲਦ ਆ ਰਿਹੈ ਇਕ ਨਵਾਂ ਪੰਜਾਬੀ ਗੀਤ
ਸਰਦੂਲਗੜ੍ਹ-16 ਦਸੰਬਰ (ਜ਼ੈਲਦਾਰ ਟੀ.ਵੀ.) ਰੋਹਿਤ ਬਾਲਾ ਜੀ ਪ੍ਰੋਡਕਸ਼ਨ ਵਲੋਂ ਬਹੁਤ ਜਲਦੀ ਇਕ ਨਵੇਂ ਪੰਜਾਬੀ ਗੀਤ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।ਇਸ ਸਬੰਧੀ ਗੱਲਬਾਤ ਕਰਦੇ ਹੋਏ ਰੋਹਿਤ ਪਾਰਤੀ ਨੇ ਦੱਸਿਆ ਕਿ ਗੀਤ ਨੂੰ ਵੱਡੇ ਪੱਧਰ ਤੇ ਲਾਂਚ ਕੀਤਾ ਜਾਵੇਗਾ।ਯੂੁਕੇ ਤੋਂ ਇਲਾਵਾ ਕਈ ਹੋਰਨਾ ਥਾਵਾਂ ਤੇ ਗੀਤ ਦਾ ਵੀਡੀਓ ਫਿਲਮਾਂਕਣ ਚੱਲ ਰਿਹਾ ਹੈ।ਗੀਤ ਵਿਚ ਜਗਦੀਪ ਰੰਧਾਵਾ,ਗੁਰਪ੍ਰੀਤ ਕੋਟਲੀ ਤੇ ਖੁਦ ਰੋਹਿਤ ਪਾਰਤੀ ਅਦਾਕਾਰੀ ਕਰਦੇ ਨਜ਼ਰ ਆਉਣਗੇ।ਵੀਡੀਓ ਫਿਲਮਾਂਕਣ ਦੇ ਨਿਰਦੇਸ਼ਕ ਪਰਵਿੰਦਰ ਪਿੰਕੂ ਹਨ।ਪ੍ਰਿੰਸ ਮਰਵਾਹਾ ਤੇ ਰਣਜੀਤ ਕੌਰ ਵੀ ਗੀਤ ਦੇ ਤਕਨੀਕੀ ਤੇ ਹੋਰਨਾ ਪੱਖਾਂ ਤੇ ਕੰਮ ਕਰ ਰਹੇ ਹਨ।