ਵਾਤਾਵਰਣ ਦਿਵਸ ‘ਤੇ ਸਰਦੂਲਗੜ੍ਹ ਸਿਹਤ ਵਿਭਾਗ ਨੇ ਲਗਾਏ ਬੂਟੇ
ਸਰਦੂਲਗੜ੍ਹ – 05 ਜੂਨ (ਪ੍ਰਕਾਸ਼ ਸਿੰਘ ਜ਼ੈਲਦਾਰ) ਸਿਵਲ ਸਰਜਨ ਮਾਨਸਾ ਡਾ. ਅਸ਼ਵਨੀ ਕੁਮਾਰ ਦੇ ਨਿਰਦੇਸ਼ਾਂ ਮੁਤਾਬਿਕ ਸੀਨੀਅਰ ਮੈਡੀਕਲ ਅਫ਼ਸਰ ਡਾ. ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ ‘ਚ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ।ਇਸ ਦੌਰਾਨ ਡਾ. ਸੰਧੂ ਨੇ ਬੂਟਾ ਲਗਾਉਣ ਉਪਰੰਤ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਰੁੱਖਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਮਨੁੱਖੀ ਜੀਵਨ ਦੀ ਹੋਂਦ ਲਈ ਰੁੱਖਾਂ ਦਾ ਅਹਿਮ ਯੋਗਦਾਨ ਹੈ। ਰੁੱਖ ਹੈ ਤਾਂ ਮਨੁੱਖ ਹੈ, ਇੰਨ੍ਹਾਂ ਦੀ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਬਣਦਾ ਹੈ।
ਬਲਾਕ ਐਜੂਕੇਟਰ ਤਿਰਲੋਕ ਸਿੰਘ ਅਤੇ ਸਿਹਤ ਇੰਸਪੈਕਟਰ ਹੰਸ ਰਾਜ ਨੇ ਕਿਹਾ ਕਿ ਰੁੱਖਾਂ ਦੀ ਕਟਾਈ ਨੂੰ ਰੋਕਿਆ ਜਾਣਾ ਚਾਹੀਦਾ ਹੈ। ਪਲਾਸਟਿਕ ਦੀ ਬਣੀਆਂ ਬੋਤਲਾਂ ਤੇ ਲਿਫ਼ਾਫ਼ਿਆਂ ਦੀ ਵਰਤੋਂ ਤੋਂ ਗੁਰੇਜ ਕਰਨ ਚਾਹੀਦਾ ਹੈ। ਵਾਤਾਵਰਣ ਦੀ ਸ਼ੁੱਧਤਾ ਬਣਾਈ ਰੱਖਣ ਲਈ ਸਿਹਤ ਬਲਾਕ ਸਰਦੂਲਗੜ੍ਹ ਦੀਆਂ ਸਾਰੀਆਂ ਸੰਸਥਾਵਾਂ ‘ਚ ਬੂਟੇ ਲਗਾਏ ਗਏ।
ਇਸ ਮੌਕੇ ਮੈਡੀਕਲ ਅਫ਼ਸਰ ਡਾ. ਅਮਨਦੀਪ ਕੰਬੋਜ, ਸਿਹਤ ਅਫ਼ਸਰ ਰੁਪਿੰਦਰ ਕੌਰ, ਸਤਨਾਮ ਸਿੰਘ ਚਹਿਲ, ਕੁਲਵਿੰਦਰ ਸਿੰਘ ਚਹਿਲ, ਬਾਲਕ੍ਰਿਸ਼ਨ, ਦਲਜੀਤ ਸਿੰਘ ਸੰਧੂ, ਜੀਵਨ ਸਿੰਘ ਸਹੋਤਾ, ਜੀਵਨ ਸਿੰਘ ਸੰਘਾ, ਸੰਦੀਪ ਕੁਮਾਰ, ਪ੍ਰੇਮ ਸਿੰਘ, ਹਰਪ੍ਰੀਤ ਸਿੰਘ ਸੁਖਦੇਵ ਸਿੰਘ, ਵਿਨੋਜ ਜੈਨ, ਜਸਬੀਰ ਸਿੰਘ, ਗਜ਼ਲਦੀਪ ਕੌਰ ਤੇ ਹੋਰ ਸਿਹਤ ਕਰਮੀ ਹਾਜ਼ਰ ਸਨ।
One Comment
Good job sir