ਰਾਸ਼ਟਰੀ ਮਾਰਗ ਤੇ ਲੋੜੀਂਦੇ ਕੱਟ ਨਾ ਰੱਖਣ ਦੇ ਵਿਰੋਧ’ਚ ਸੰਘਰਸ਼ ਵਿੱਢਣਗੇ ਸਰਦੂਲਗੜ੍ਹ ਵਾਸੀ
ਸਰਦੂਲਗੜ੍ਹ-10 ਦਸੰਬਰ (ਜ਼ੈਲਦਾਰ ਟੀ.ਵੀ.) ਸਰਦੂਲਗੜ੍ਹ’ਚੋਂ ਲੰਘਦੇ ਰਾਸ਼ਟਰੀ ਰਾਜਮਾਰਗ (703) ਤੇ ਬਣ ਰਹੇ ਡਿਵਾਈਡਰ’ਚ ਲੋੜੀਂਦੇ ਕੱਟ ਨਾ ਰੱਖੇ ਜਾਣ ਕਰਕੇ ਸ਼ਹਿਰ ਵਾਸੀ ਤਿੱਖਾ ਸੰਘਰਸ਼ ਵਿੱਢਣ ਦੀ ਤਿਆਰੀ’ਚ ਹਨ।ਇਸ ਮਸਲੇ ਪ੍ਰਤੀ ਸਥਾਨਕ ਹਨੂੰਮਾਨ ਮੰਦਰ ਵਿਖੇ ਰੱਖੀ ਇਕੱਤਰਤਾ ਦੌਰਾਨ ਫੈਸਲਾ ਕੀਤਾ ਗਿਆ ਕਿ 11 ਦਸੰਬਰ 2022(ਐਤਵਾਰ) ਨੂੰ ਗੁਰਦੁਆਰਾ ਸਰੋਵਰ ਸਾਹਿਬ ਵਿਖੇ ਇਕੱਠ ਕਰਕੇ ਇਕ ਐਕਸ਼ਨ ਕਮੇਟੀ ਦਾ ਗਠਨ ਕੀਤਾ ਜਾਵੇਗਾ।ਡਾ.ਬਿੱਕਰਜੀਤ ਸਿੰਘ ਸਾਧੂਵਾਲਾ ਤੇ ਨੌਜਵਾਨ ਕਾਂਗਰਸੀ ਆਗੂ ਰਿੰਪੀ ਬਰਾੜ ਨੇ ਕਿਹਾ ਕਿ ਮੁੱਖ ਲਾਂਘੇ ਬੱਸ ਅੱਡਾ,ਹਸਪਤਾਲ ਰੋਡ,ਚੌੜਾ ਬਾਜ਼ਾਰ,ਅਨਾਜ਼ ਮੰਡੀ,ਰੋੜਕੀ ਰੋਡ,ਸਰਕਾਰੀ ਸਕੂਲ ਲੜਕੇ,ਸਾਧੂਵਾਲਾ ਰੋਡ ਤੇ ਕੱਟ ਨਾ ਰੱਖਣ ਕਰਕੇ ਸ਼ਹਿਰ ਦੋ ਭਾਗਾਂ ਵਿੱਚ ਵੰਡਿਆ ਜਾਵੇਗਾ।ਜਿਸ ਨਾਲ ਦੁਕਾਨਦਾਰਾਂ ਦੇ ਕਾਰੋਬਾਰ ਤੇ ਬੁਰਾ ਅਸਰ ਹੋਵੇਗਾ ਤੇ ਨਾਲ ਹੀ ਲੋਕਾਂ ਨੂੰ ਆਉਣ ਜਾਣ ਲਈ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਇਕੱਠ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।ਇਸ ਮੌਕੇ ਜਤਿੰਦਰ ਸਿੰਘ ਸੋਢੀ,ਰਾਕੇਸ਼ ਰਾਏਪੁਰੀ,ਹੇਮੰਤ ਹਨੀ.ਕੁਲਵਿੰਦਰ ਸਿੰਘ ਕੜਵਲ,ਬੁੱਧ ਰਾਮ,ਜਗਜੀਤ ਸਿੰਘ ਸੰਧੂ ਹਾਜ਼ਰ ਸਨ।