ਰਾਸ਼ਟਰੀ ਤਪਦਿਕ ਖਾਤਮਾ ਮੁਹਿੰਮ ਸ਼ੁਰੂ
ਸਰਦੂਲਗੜ੍ਹ – 7 ਦਸੰਬਰ 2024 (ਪ੍ਰਕਾਸ਼ ਸਿੰਘ ਜ਼ੈਲਦਾਰ)
ਸਿਵਲ ਸਰਜਨ ਮਾਨਸਾ ਡਾਕਟਰ ਰਣਜੀਤ ਸਿੰਘ ਰਾਏ ਦੇ ਨਿਰਦੇਸ਼ ਮੁਤਾਬਿਕ ਸੀਨੀਅਰ ਮੈਡੀਕਲ ਅਫ਼ਸਰ ਡਾ. ਰਵਨੀਤ ਕੌਰ ਦੀ ਅਗਵਾਈ ‘ਚ ਸਥਾਨਕ ਸਰਕਾਰੀ ਹਸਪਤਾਲ ਸਰਦੂਲਗੜ੍ਹ ਤੋਂ ਰਾਸ਼ਟਰੀ ਤਪਦਿਕ ਖਾਤਮਾ ਪ੍ਰੋਗਰਾਮ ਤਹਿਤ 100 ਦਿਨਾਂ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਬਲਾਕ ਨੋਡਲ ਅਫ਼ਸਰ ਡਾ. ਵੇਦ ਪ੍ਰਕਾਸ਼ ਸੰਧੂ ਨੇ ਦੱਸਿਆ ਕਿ ਲੋਕਾਂ ਨੂੰ ਜਾਗਰੂਕਤ ਕਰਨ ਲਈ ਟੀਮਾਂ ਬਣਾ ਕੇ ਸਰਵੇ ਕੀਤਾ ਜਾਵੇਗਾ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ 60 ਸਾਲ ਉਮਰ ਤੋਂ ਵੱਧ ਉਮਰ ਦੇ ਵਿਅਕਤੀਆਂ ਦੇ ਲੋੜੀਂਦੇ ਟੈਸਟ ਤੇ ਐਕਸਰੇ ਰਾਹੀਂ ਤਪਦਿਕ ਰੋਗ ਹੋਣ ਜਾਂ ਨਾ ਹੋਣ ਬਾਰੇ ਪਤਾ ਲਗਾਇਆ ਜਾਵੇਗਾ। ਬਲਾਕ ਐਜੂਕੇਟਰ ਤਿਰਲੋਕ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਲਈ ਸਮਾਜ ਸੇਵੀ ਸੰਸਥਾਵਾਂ, ਪੇਂਡੂ ਸਿਹਤ ਸਫ਼ਾਈ, ਖੁਰਾਕ ਕਮੇਟੀਆਂ, ਪੰਚਾਇਤੀ ਰਾਜ ਵਿਭਾਗ, ਸਿੱਖਿਆ ਵਿਭਾਗ, ਧਾਰਮਿਕ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇਗਾ। ਇਸ ਮੌਕੇ ਜਿਲਾ ਟੀ. ਬੀ. ਸੁਪਰਵਾਈਜ਼ਰ ਸਿਮਰਨਜੀਤ ਸਿੰਘ ਮਾਨ ਨੇ ਬਿਮਾਰੀ ਦੇ ਮੁੱਢਲੇ ਲੱਛਣ, ਕਾਰਨ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਪ੍ਰੇਮ ਗਰਗ, ਜੱਗਾ ਸਿੰਘ ਬਰਾੜ, ਭਗਵਾਨ ਸਿੰਘ, ਵਿਰਸਾ ਸਿੰਘ, ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ, ਜੀਵਨ ਸਿੰਘ ਸਹੋਤਾ, ਸੰਗੀਤਾ, ਜੀਵਨ ਸਿੰਘ ਸਹੋਤਾ ਸਤਨਾਮ ਸਿੰਘ ਚਹਿਲ, ਦਲਜੀਤ ਸਿੰਘ ਸੰਧੂ, ਰਵਿੰਦਰ ਸਿੰਘ ਰਵੀ, ਕੁਲਦੀਪ ਸਿੰਘ ਅਰੋਗਿਆ ਮਿੱਤਰ, ਨਰਿੰਦਰ ਸਿੰਘ, ਰਤਨ ਕੁਮਾਰ ਹਾਜ਼ਰ ਸਨ।