ਯੂਨੀਵਰਸਿਟੀ ਕਾਲਜ ਸਰਦੂਲਗੜ੍ਹ ਦੇ ਵਿਦਿਆਰਥੀਆਂ ਵਲੋਂ ਪੰਜਾਬ ਸਰਕਾਰ ਖਿਲਾਫ ਰੋਸ ਮੁਜ਼ਾਹਰਾ

ਯੂਨੀਵਰਸਿਟੀ ਕਾਲਜ ਸਰਦੂਲਗੜ੍ਹ ਦੇ ਵਿਦਿਆਰਥੀਆਂ ਵਲੋਂ ਪੰਜਾਬ ਸਰਕਾਰ ਖਿਲਾਫ ਰੋਸ ਮੁਜ਼ਾਹਰਾ

ਮਾਮਲਾ ਯੂਨੀਵਰਸਿਟੀ ਤੇ ਕਾਂਸਟੀਚੂਐਂਟ ਕਾਲਜਾਂ ਨੂੰ ਗਰਾਂਟ ਨਾ ਦੇਣ ਦਾ

ਸਰਦੂਲਗੜ-16 ਫਰਵਰੀ (ਜ਼ੈਲਦਾਰ ਟੀ.ਵੀ.)ਯੂਨੀਵਰਸਿਟੀ ਕਾਲਜ ਸਰਦੂਲਗੜ੍ਹ ਦੀ ਸਟੂਡੈਂਟ ਫੈੱਡਰੇਸ਼ਨ ਇਕਾਈ ਵਲੋਂ ਕਾਲਜ ਕੈਂਪਸ ਵਿਚ ਪੰਜਾਬ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ।ਵਿਦਿਆਰਥੀ ਆਗੂ ਸਿਮਰਜੀਤ ਸਿੰਘ,ਅਰਸ਼ਦੀਪ ਕੌਰ ਤੇ ਗੁਰਵਿੰਦਰ ਕੋਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਿਛਲੇ ਸਮੇਂ ਤੋਂ ਲਗਾਤਾਰ ਵਿਤਕਰੇ ਦਾ ਸ਼ਿਕਾਰ ਹੁੰਦੀ ਆ ਰਹੀ ਹੈ।ਜਿਸ ਕਾਰਨ ਇਹ ਉੱਚ ਵਿੱਦਿਅਕ ਸੰਸਥਾ ਕਰਜ਼ੇ ਦੇ ਬੋਝ ਹੇਠ ਹੈ।ਮੌਜੂਦਾ ਮਾਨ ਸਰਕਰ ਨੇ ਵੀ ਯੂਨੀਵਰਸਿਟੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੋਈ ਖਾਸ ਤਵੱਜੋ ਨਹੀਂ ਦਿੱਤੀ।ਇਸੇ ਵਜ੍ਹਾ ਨਾਲ ਯੂਨੀਵਰਸਿਟੀ ਨਾਲ ਸਬੰਧਿਤ ਕਾਂਸਟੀਚੂਐਂਟ ਕਾਲਜਾਂ ਦੀ ਸਥਿਤੀ ਵੀ ਬਹੁਤੀ ਚੰਗੀ ਨਹੀਂ।ਰੈਗੂਲਰ ਅਧਿਆਪਕਾਂ ਦੀ ਵੱਡੀ ਘਾਟ ਹੈ।ਕੰਟਰੈਕਟ ਪ੍ਰੋਫੈਸਰਾਂ ਨੂੰ ਬਣਦੀ ਤੇ ਢੁੱਕਵੀਂ ਤਨਖਾਹ ਸਮੇਂ ਸਿਰ ਨਹੀਂ ਦਿੱਤੀ ਜਾਂਦੀ,ਦੀ ਵਜ੍ਹਾ ਨਾਲ ਸਿੱਖਿਆ ਦਾ ਮਿਆਰ ਡਿਗ ਰਿਹਾ ਹੈ।ਵਿਦਿਆਰਥੀ ਮੋਟੀਆਂ ਫੀਸਾਂ ਭਰ ਕੇ ਨਿੱਜੀ ਕਾਲਜਾਂ’ਚ ਪੜ੍ਹਨ ਲਈ ਮਜ਼ਬੂਰ ਹਨ।ਯੂ.ਜੀ.ਸੀ ਵਲੋਂ ਕਾਲਜਾਂ ਲਈ ਜਾਰੀ ਕੀਤੀ ਜਾਂਦੀ ਗਰਾਂਟ ਯੂਨੀਵਰਸਿਟੀ ਕੈਂਪਸ’ਚ ਹੀ ਵਰਤ ਲਈ ਜਾਂਦੀ ਹੈ।ਜਿਸ ਕਰਕੇ ਸਟੂਡੈਂਟ ਫੈੱਡਰੇਸ਼ਨ ਨੇ ਉਪਰੋਕਤ ਸੰਸਥਾਵਾਂ ਨੂੰ ਬਣਦੀ ਗਰਾਂਟ ਜਾਰੀ ਕਰਾਉਣ ਲਈ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਹੈ।ਜਿਸ ਦੀ ਕੜੀ ਵੱਜੋਂ ਸਭ ਤੋਂ ਪਹਿਲਾਂ ਹਲਕਾ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ।ਇਸ ਮੌਕੇ ਫੈੱਡਰੇਸ਼ਨ ਨਾਲ ਸਬੰਧਿਤ ਸਮੂਹ ਵਿਦਿਆਰਥੀ ਹਾਜ਼ਰ ਸਨ।

Read Previous

ਸਮਾਰਟ ਇੰਗਲਿਸ਼ ਸਕੂਲ ਸਰਦੂਲਗੜ੍ਹ ਦੇ ਵਿਦਿਆਰਥੀ ਨੇ ਪੀ.ਟੀ.ਈ. ਟੈਸਟ ਦੇ ਸਪੀਕਿੰਗ ਟਾਸਕ’ਚੋਂ ਹਾਸਲ ਕੀਤੇ 100 ਫੀਸਦੀ ਅੰਕ

Read Next

ਮਾਨਸਾ ਜ਼ਿਲ੍ਹੇ ਦੀਆਂ ਕਬੱਡੀ ਟੀਮਾਂ ਦੇ ਟਰਾਇਲ 18 ਫਰਵਰੀ ਨੂੰ

Leave a Reply

Your email address will not be published. Required fields are marked *

Most Popular

error: Content is protected !!