ਯੂਨੀਅਨ ਉਗਰਾਹਾਂ ਵਲੋਂ 22 ਮਈ ਦੇ ਧਰਨੇ ਸਬੰਧੀ ਮੀਟਿੰਗਾਂ ਦਾ ਦੌਰ ਜਾਰੀ
ਸਰਦੂਲਗੜ੍ਹ – 21 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸਰਦੂਲਗੜ੍ਹ ਦੇ ਪਿੰਡਾਂ ‘ਚ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ। ਬਲਾਕ ਪ੍ਰਧਾਨ ਹਰਪਾਲ ਸਿੰਘ ਮੀਰਪੁਰ ਨੇ ਦੱਸਿਆ ਕਿ 22 ਮਈ ਨੂੰ ਪੰਜਾਬ ਦੇ ਉਪ ਮੰਡਲ ਮੈਜਿਸਟਰੇਟ ਦਫ਼ਤਰਾਂ ਮੂਹਰੇ ਕਿਸਾਨੀ ਮੰਗਾਂ ਦੇ ਹੱਕ ਵਿਚ ਜਥੇਬੰਦੀ ਵਲੋਂ ਧਰਨੇ ਲਗਾਏ ਜਾਣਗੇ। ਜਿਸ ਦੇ ਤਹਿਤ ਟਿੱਬੀ ਹਰੀ ਸਿੰਘ, ਜਾਟਣਾ ਕਲਾਂ, ਕੁਸਲਾ ਤੇ ਫੱਤ ਮਾਲੋਕਾ ਵਿਖੇ ਮੀਟਿੰਗ ਦੌਰਾਨ ਲੋਕਾਂ ਨੂੰ ਕਿਸਾਨ-ਮਜ਼ਦੂਰਾਂ ਦੇ ਸਾਂਝੇ ਸੰਘਰਸ਼ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਇਸ ਮੌਕੇ ਗੁਰਤੇਜ ਸਿੰਘ ਜਟਾਣਾ, ਸੁਖਦੇਵ ਸਿੰਘ, ਗੁਰਤੇਜ ਸਿੰਘ ਟਿੱਬੀ, ਜੀਤ ਸਿੰਘ, ਭੂਰਾ ਸਿੰਘ ਹਾਜ਼ਰ ਸਨ।