ਮੰਡੀਆਂ ਦੇ ਪ੍ਰਬੰਧ ਕਰਨ ‘ਚ ਪੰਜਾਬ ਸਰਕਾਰ ਅਸਫ਼ਲ – ਭੂੰਦੜ
ਸਰਦੂਲਗੜ੍ਹ- 8 ਨਵੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਤੇ ਦਿਨੀਂ ਝੋਨੇ ਦੀ ਖਰੀਦ ਤੇ ਡੀ. ਏ. ਪੀ. ਨਾਲ ਸਬੰਧਤ ਮਸਲੇ ਨੂੰ ਲੈ ਕੇ ਸਰਦੂਲਗੜ੍ਹ ਤੋਂ ਪਾਰਟੀ ਦੇ ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਦੀ ਅਗਵਾਈ ‘ਚ ਸਥਾਨਕ ਮਾਰਕੀਟ ਕਮੇਟੀ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ। ਅਕਾਲੀ ਆਗੂ ਨੇ ਆਖਿਆ ਕਿ ਮੰਡੀਆਂ ਦੇ ਸੁਚੱਜੇ ਪ੍ਰਬੰਧ ਕਰਨ ਲਈ ਪੰਜਾਬ ਸਰਕਾਰ ਅਸਫ਼ਲ ਸਾਬਤ ਹੋਈ ਹੈ। ਜੇਕਰ ਸਮਾਂ ਰਹਿੰਦੇ ਧਿਆਨ ਦਿੱਤਾ ਜਾਂਦਾ ਤਾਂ ਕਿਸਾਨ ਅੱਜ ਮੰਡੀਆਂ ਵਿੱਚ ਨਾ ਰੁਲ਼ਦਾ। ਕਣਕ ਦੀ ਬਿਜਾਈ ਲਈ ਖਾਦ ਦੀ ਪੂਰਤੀ ਨਹੀਂ ਹੋ ਰਹੀ, ਦੇ ਕਾਰਨ ਕਿਸਾਨ ਦੀ ਲੁੱਟ ਹੋ ਰਹੀ ਹੈ। ਇਸ ਮੌਕੇ ਸੁਖਦੇਵ ਸਿੰਘ ਚੈਨੇਵਾਲਾ, ਸੁਰਜੀਤ ਸਿੰਘ ਰਾਏਪੁਰ, ਬਲਦੇਵ ਸਿੰਘ ਮੀਰਪੁਰ, ਜਤਿੰਦਰ ਸਿੰਘ ਸੋਢੀ, ਤਰਸੇਮ ਚੰਦ ਭੋਲੀ, ਜਗਜੀਤ ਸਿੰਘ ਸੰਧੂ, ਨਿਰਮਲ ਸਿੰਘ ਨਾਹਰਾ, ਸ਼ੇਰ ਸਿੰਘ, ਮੇਵਾ ਸਿੰਘ ਸਰਪੰਚ, ਸ਼ਰਨਜੀਤ ਸਿੰਘ ਮਾਨਖੇੜਾ, ਜਤਿੰਦਰ ਜੈਨ ਬੋਬੀ, ਅਜੈ ਕੁਮਾਰ ਨੀਟਾ, ਪ੍ਰੇਮ ਚੌਹਾਨ, ਬਲਜਿੰਦਰ ਸਿੰਘ ਰਾਜਰਾਣਾ, ਲਾਭ ਕੋਰ, ਗੁਰਪ੍ਰੀਤ ਕੌਰ ਮੂਸਾ, ਸਵਰਨ ਸਿੰਘ ਜਟਾਣਾ, ਕੈਪਟਨ ਤੇਜਾ ਸਿੰਘ, ਸਾਧੂ ਸਿੰਘ, ਗੁਰਜੀਤ ਸਿੰਘ ਡੁੰਮ, ਗੁਰਿੰਦਰ ਮਾਨ, ਜਸਵੰਤ ਸਿੰਘ, ਮਲਕੀਤ ਸਿੰਘ, ਬੋਘਾ ਸਿੰਘ, ਸੁਰੇਸ਼ ਕੁਮਾਰ, ਫੌਜਾ ਸਿੰਘ, ਸੁਖਦੇਵ ਸਿੰਘ ਸਿੱਧੂ ਹਾਜ਼ਰ ਸਨ।