ਮੰਗਾਂ ਮੰਨਵਾ ਕੇ ਚੁੱਕਾਂਗੇ ਧਰਨਾ – ਪ੍ਰੋ.ਰੁਪਿੰਦਰਪਾਲ ਸਿੰਘ

ਮੰਗਾਂ ਮੰਨਵਾ ਕੇ ਚੁੱਕਾਂਗੇ ਧਰਨਾ – ਪ੍ਰੋ.ਰੁਪਿੰਦਰਪਾਲ ਸਿੰਘ

(ਠੇਕਾ ਭਰਤੀ ਇੰਸਟ੍ਰਕਟਰਾਂ ਦਾ ਧਰਨਾ 9ਵੇਂ ਦਿਨ’ਚ ਦਾਖ਼ਲ)

ਸਰਦੂਲਗੜ੍ਹ- 15 ਨਵੰਬਰ (ਜ਼ੈਲਦਾਰ ਟੀ.ਵੀ.) ਮੰਗਾਂ ਮੰਨਵਾ ਕੇ ਹੀ ਧਰਨਾ ਚੁੱਕਾਂਗੇ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੰਟਰੈਕਟ ਟੀਚਰਜ਼ ਫਰੰਟ(ਪੰਜਾਬੀ ਯੂਨੀਵਰਸਿਟੀ) ਦੇ ਪ੍ਰਧਾਨ ਪ੍ਰੋ.ਰੁਪਿੰਦਰਪਾਲ ਸਿੰਘ ਨੇ ਗੱਲਬਾਤ ਕਰਦੇ ਹੋਏ ਕੀਤਾ।ਉਨ੍ਹਾਂ ਕਿਹਾ ਕਿ ਅਧਿਆਪਕਾਂ ਦੇ ਨਾਲ-ਨਾਲ ਠੇਕਾ ਭਰਤੀ ਇੰਸਟ੍ਰਕਟਰਾਂ ਦਾ ਧਰਨਾ ਵੀ ਅੱਜ 9ਵੇਂ ਦਿਨ’ਚ ਦਾਖ਼ਲ ਹੋ ਗਿਆ ਹੈ।ਅਧਿਆਪਕ ਆਗੂ ਨੇ ਦੱਸਿਆ ਕਿ ਡੀਨ ਅਕਾਦਮਿਕ ਤੇ ਕੰਸਟੀਚੂਐਂਟ ਕਾਲਜਾਂ ਦੇ ਡਾਇਰੈਕਟਰ ਵਲੋਂ ਇੰਸਟ੍ਰਕਟਰਾਂ ਨੂੰ ਉਨ੍ਹਾਂ ਦੀਆਂ ਮੰਗਾਂ ਦੇ ਸਬੰਧ’ਚ ਵਿਚਾਰ ਕਰਨ ਲਈ ਬੁਲਾਇਆ ਗਿਆ ਸੀ ਪਰ ਗੱਲ ਕਿਸੇ ਘੜੇ ਨਹੀਂ ਪਾਈ ਸਗੋਂ ਧਰਨਾ ਖਤਮ ਕਰ ਦੇਣ ਦੀ ਸਲਾਹ ਜ਼ਰੂਰ ਦੇ ਦਿੱਤੀ ਗਈ।ਧਰਨਾਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸੰਘਰਸ਼ ਦਿਨੋ ਦਿਨ ਹੋਰ ਤਿੱਖਾ ਹੁੰਦਾ ਜਾਵੇਗਾ ਜਿਸ ਲਈ ਯੂਨੀਵਰਸਿਟੀ ਦਾ ਅੜੀਅਲ ਰਵੱਈਆ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ।

Read Previous

ਹੀਰਕੇ ਪਿੰਡ ਵਿਖੇ ਨਹਿਰੂ ਯੁਵਾ ਕੇਂਦਰ ਦੇ 50ਵੇਂ ਸਥਾਪਨਾ ਦਿਵਸ ਮੌਕੇ ਖੂਨਦਾਨੀਆਂ ਦਾ ਸਨਮਾਨ

Read Next

ਲਛਮਣ ਸਿੰਘ ਸਿੱਧੂ ਬਣੇ ਯੂਨਾਈਟਡ ਮੀਡੀਆ ਕਲੱਬ ਸਰਦੂਲਗੜ੍ਹ ਦੇ ਪ੍ਰਧਾਨ

Leave a Reply

Your email address will not be published. Required fields are marked *

Most Popular

error: Content is protected !!