ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ
ਸਰਦੂਲਗੜ੍ਹ-10 ਸਤੰਬਰ 2024 (ਦਵਿੰਦਰਪਾਲ ਬੱਬੀ)
ਵਰਲਡ ਫਿਜ਼ੀਓਥਰੈਪੀ ਡੈ ਅਤੇ ਮਾਨਵਤਾ ਦੀ ਸੇਵਾ ਨੂੰ ਸਮਰਪਿਤ 151ਵਾਂ ਮੁਫ਼ਤ ਮੈਡੀਕਲ ਕੈਂਪ ਮਿਤੀ 8 ਸਤੰਬਰ, 2024, ਦਿਨ ਐਤਵਾਰ ਨੂੰ ਗੁਰਮੇਹਰ ਹਾਈ ਟੈਕ ਹੈਲਥ ਕੇਅਰ ਹਸਪਤਾਲ ਗਲੀ ਨੰ. 10-ਏ, ਅਜੀਤ ਰੋਡ, ਬਠਿੰਡਾ ਵਿਖੇ ਸਵੇਰੇ 10-00 ਵਜੇ ਤੋਂ 2-00 ਵਜੇ ਤੱਕ ਲਗਾਇਆ ਗਿਆ। ਕੈਂਪ ਦੌਰਾਨ ਡਾਕਟਰ ਪਾਰੁਲ ਗੁਪਤਾ ਨੇ ਅੱਖਾਂ ਦੇ ਰੋਗਾਂ ਦਾ, ਡਾਕਟਰ ਮਨੀਸ਼ ਸੋਨੀ ਨੇ ਫਿਜ਼ੀਓਥਰੈਪੀ ਵਿਧੀ ਰਾਹੀਂ ਤੇ ਡਾਕਟਰ ਜੈਅੰਤ ਗੋਇਲ ਨੇ ਹੋਮਿਓਪੈਥੀ ਵਿਧੀ ਰਾਹੀਂ 119 ਮਰੀਜ਼ਾਂ ਦੀ ਜਾਂਚ ਕੀਤੀ। ਮਰੀਜ਼ਾਂ ਦੇ ਟੈਸਟ, ਦਵਾਈਆਂ ਤੇ ਐਨਕਾਂ ਸੁਸਾਇਟੀ ਵੱਲੋਂ ਮੁਫ਼ਤ ਵੰਡੀਆਂ ਗਈਆਂ। ਡਾਕਟਰ ਦੇਵਿੰਦਰ ਸਿੰਘ, ਡਾਕਟਰ ਮਨੀਸ਼ ਸੋਨੀ, ਡਾਕਟਰ ਜੈਅੰਤ ਗੋਇਲ, ਤਾਰਾ ਸਿੰਘ ਨਰੂਲਾ ਤੇ ਰਵੀ ਛਾਬੜਾ ਦੁਆਰਾ ਸਹਿਯੋਗ ਦਿੱਤਾ ਗਿਆ। ਸੁਸਾਇਟੀ ਦੇ ਸੇਵਾਦਾਰ ਐਡਵੋਕੇਟ ਹਰਦੀਪ ਸਿੰਘ ਗਿੱਲ ਨੇ ਕੈਨਪ ਵਿਚ ਹਾਜ਼ਰ ਸਮੂਹ ਡਾਕਟਰਾਂ ਦਾ ਧੰਨਵਾਦ ਕੀਤਾ।