
ਮੀਰਾ ਪਬਲਿਕ ਸਕੂਲ ਸਰਦੂਲੇਵਾਲਾ ਦਾ ਨਤੀਜਾ ਸ਼ਾਨਦਾਰ
ਸਰਦੂਲਗੜ੍ਹ – 13 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ) ਸੀ.ਬੀ.ਐੱਸ.ਈ. ਵਲੋਂ ਐਲਾਨੇ ਗਏ ਬੋਰਡ ਪ੍ਰੀਖਿਆਵਾਂ ਦੇ ਨਤੀਜੇ ‘ਚ ਮੀਰਾ ਪਬਲਿਕ ਸਕੂਲ ਸਰਦੂਲੇਵਾਲਾ ਦਾ ਨਤੀਜਾ ਸ਼ਾਨਦਾਰ ਰਿਹਾ।ਪ੍ਰਬੰਧਕਾਂ ਨੇ ਦੱਸਿਆ ਕਿ ਦਸਵੀਂ, ਬਾਰਵੀਂ ਦੀ ਪ੍ਰੀਖਿਆ ‘ਚ ਬੈਠੇ ਸਾਰੇ ਵਿਦਿਆਰਥੀ ਚੰਗੇ ਅੰਕਾਂ ਨਾਲ ਪਾਸ ਹੋਏ ਹਨ।
ਦਸਵੀਂ ਜਮਾਤ ਦੀ ਨਿਿਕਤਾ ਜੈਨ 94.6 ਫੀਸਦੀ, ਹਰਮਨਦੀਪ ਕੌਰ 93 ਤੇ ਜਪਜੀ 91 ਫੀਸਦੀ ਅੰਕ ਹਾਸਲ ਕਰਕੇ ਸਕੂਲ ‘ਚੋਂ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ਤੇ ਰਹੀਆਂ।
ਬਾਰਵੀਂ ਜਮਾਤ ਦੇ ਲਕਸ਼ੈ ਨੇ 96.2 ਫੀਸਦੀ ਅੰਕਾਂ ਨਾਲ ਪਹਿਲਾ, ਹਿਮਾਨੀ ਨੇ 95 ਫੀਸਦੀ ਨਾਲ ਦੂਜਾ ਤੇ ਯੋਗੇਸ਼ 94 ਫੀਸਦੀ ਅੰਕ ਲੈ ਕੇ ਸਕੂਲ ‘ਚੋਂ ਤੀਜਾ ਸਥਾਨ ਹਾਸਲ ਕੀਤਾ।
ਪ੍ਰਬੰਧਕ ਕਮੇਟੀ ਦੇ ਮੈਂਬਰ ਵਿਜੇ ਕੁਮਾਰ, ਦਰਸ਼ਨ ਗਰਗ, ਰਜਿੰਦਰ ਗਰਗ, ਮਹੇਸ਼ ਗਰਗ, ਸਤੀਸ਼ ਲਹਿਰੀ ਤੇ ਸਕੂਲ ਮੁਖੀ ਨੇ ਸਮੂਹ ਅਧਿਆਪਕਾਂ ਤੇ ਪਾਸ ਹੋਏ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਕਾਰਗੁਜ਼ਾਰੀ ਬਦਲੇ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।