
ਮੀਰਪੁਰ ਕਲਾਂ ਵਿਖੇ ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸਮਾਪਤ
ਸਰਦੂਲਗੜ੍ਹ – 3 ਅਕਤੂਬਰ 2025 (ਪ੍ਰਕਾਸ਼ ਸਿੰਘ ਜ਼ੈਲਦਾਰ)
ਮੀਰਪੁਰ ਕਲਾਂ ਕਲੱਸਟਰ ਦੀਆਂ ਸੈਂਟਰ ਪੱਧਰੀ ਤਿੰਨ ਦਿਨਾਂ ਪ੍ਰਾਇਮਰੀ ਸਕੂਲ ਖੇਡਾਂ ਮੀਰਪੁਰ ਸਕੂਲ ਦੇ ਖੇਡ ਮੈਦਾਨ ਅੰਦਰ ਸੈਂਟਰ ਹੈੱਡ ਟੀਚਰ ਮੀਨਾ ਕੁਮਾਰੀ ਦੀ ਦੇਖ-ਰੇਖ ਹੇਠ ਕਰਵਾਈਆਂ ਗਈਆਂ। ਜਿਸ ਦੌਰਾਨ ਸਰਕਾਰੀ ਤੇ ਨਿੱਜੀ ਸਕੂਲਾਂ ਦੇ ਨੰਨ੍ਹੇ-ਮੁੰਨ੍ਹੇ ਖਿਡਾਰੀਆਂ ਨੇ ਆਪਣੀ ਖੇਡ ਦੇ ਜੌਹਰ ਦਿਖਾਏ। ਕਬੱਡੀ ਨੈਸ਼ਨਲ ਸਟਾਈਲ (ਮੁੰਡੇ) ਸਰਕਾਰੀ ਪ੍ਰਾਇਮਰੀ ਸਕੂਲ ਆਦਮਕੇ ਨੇ ਪਹਿਲਾ ਤੇ ਭਹਗਵਾਨਪੁਰ ਹੀਂਗਣਾ ਨੇ ਦੂਜਾ ਸਥਾਨ ਮੱਲਿਆ। ਕਬੱਡੀ ਨੈਸ਼ਨਲ ਸਟਾਈਲ (ਕੁੜੀਆਂ) ਦੇ ਮੁਕਾਬਲੇ ‘ਚ ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ ਖੁਰਦ ਪਹਿਲੇ, ਮੀਰਪੁਰ ਕਲਾਂ ਦੂਜੇ ਸਥਾਨ ‘ਤੇ ਰਹੇ। ਯੋਗਾ (ਕੁੜੀਆਂ) ਦੇ ਮੁਕਾਬਲੇ ‘ਚ ਸੰਤ ਸਤਨਾਮ ਦਾਸ ਪਬਲਿਕ ਸਕੂਲ ਬਰਨ ਤੇ ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ ਕਲਾਂ ਨੇ ਕ੍ਰਮਵਾਰ ਪਹਿਲਾ-ਦੂਜਾ ਸਥਾਨ ਹਾਸਲ ਕੀਤਾ।ਤੈਰਾਕੀ ਦੀ ਖੇਡ ‘ਚ ਸਰਕਾਰੀ ਸਕੂਲ ਬਰਨ ਪਹਿਲੇ, ਕਰੀਪੁਰ ਡੁੰਮ੍ਹ ਦੂਜੇ ਸਥਾਨ ਤੇ ਰਹੇ।ਰੱਸਾਕਸੀ ਮੁਕਾਬਲਾ ਬੀ.ਐਸ.ਡੀ. ਸਕੂਲ ਮੀਰਪੁਰ ਖੁਰਦ ਨੇ ਜਿੱਤਿਆ ਤੇ ਮੀਰਪੁਰ ਕਲਾਂ ਉਪ ਜੇਤੂ ਬਣਿਆ। ਇਸ ਮੌਕੇ ਨਰਿੰਦਰ ਸਿੰਘ, ਜਗਸੀਰ ਸਿੰਘ, ਚਰਨਜੀਤ ਸਿੰਘ, ਅਮਰਪਾਲ, ਸਾਹਿਲ ਕੁਮਾਰ, ਵਿਨੋਦ ਕੁਮਾਰ, ਪਾਲਵਿੰਦਰ ਸਿੰਘ, ਜਸਪ੍ਰੀਤ ਕੌਰ, ਗੁਰਪ੍ਰੀਤ ਕੌਰ, ਨੀਲਮ ਰਾਣੀ, ਵੀਨਾ ਰਾਣੀ, ਰਣਜੀਤ ਕੌਰ, ਸ਼ੁਭਮ ਕੁਮਾਰ, ਜਗਸੀਰ ਸਿੰਘ, ਅਨਮੋਲਦੀਪ ਸਿੰਘ, ਜਸਪ੍ਰੀਤ ਸਿੰਘ ਹਾਜ਼ਰ ਸਨ।