ਮਿਡ-ਡੇ-ਮੀਲ ਵਰਕਰਾਂ ਦੀ ਤਨਖਾਹ ਵਧਾਈ ਜਾਵੇ – ਐਡਵੋਕੇਟ ਉੱਡਤ, ਮਿਡ-ਡੇ-ਮੀਲ ਵਰਕਰ ਯੂਨੀਅਨ ਏਟਕ ਨੇ ਕੀਤੀ ਕਾਨਫਰੰਸ

ਮਿਡ-ਡੇ-ਮੀਲ ਵਰਕਰਾਂ ਦੀ ਤਨਖਾਹ ਵਧਾਈ ਜਾਵੇ - ਐਡਵੋਕੇਟ ਉੱਡਤ, ਮਿਡ-ਡੇ-ਮੀਲ ਵਰਕਰ ਯੂਨੀਅਨ ਏਟਕ ਨੇ ਕੀਤੀ ਕਾਨਫਰੰਸ

ਮਿਡ-ਡੇ-ਮੀਲ ਵਰਕਰ ਯੂਨੀਅਨ ਏਟਕ ਨੇ ਕੀਤੀ ਕਾਨਫਰੰਸ

ਸਰਦੂਲਗੜ੍ਹ – (ਪ੍ਰਕਾਸ ਸਿੰਘ ਜ਼ੈਲਦਾਰ) ਮਿਡ-ਡੇ-ਮੀਲ ਵਰਕਰ ਯੂਨੀਅਨ (ਏਟਕ) ਦੀ ਤਹਿਸੀਲ ਪੱਧਰੀ ਕਾਨਫਰੰਸ ਪਿੰਡ ਫੱਤਾ ਮਾਲੋਕਾ ਵਿਖੇ ਹੋਈ। ਪ੍ਰਧਾਨਗੀ ਰਾਜ ਕੌਰ ਝੰਡੂਕੇ, ਮਨਜੀਤ ਕੌਰ ਹੀਰਕੇ ਤੇ ਸੁਰਜੀਤ ਕੌਰ ਲਾਲਿਆਂਵਾਲੀ ਤੇ ਅਧਾਰਤ ਤਿੰਨ ਮੈਂਬਰੀ ਮੰਡਲ ਨੇ ਕੀਤੀ। ਜਿਸ ਦੌਰਾਨ ਸਭ ਤੋਂ ਪਹਿਲਾਂ ਵਿੱਛੜੇ ਸਾਥੀਆ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਮਿਡ-ਡੇ-ਮੀਲ ਵਰਕਰਾਂ ਦੀ ਤਨਖਾਹ ਦਾ ਮਸਲਾ ਗੰਭੀਰਤਾ ਨਾਲ ਵਿਚਾਰਿਆ ਗਿਆ। ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਿਰਫ 3 ਹਜ਼ਾਰ ਰੁ. ਮਹੀਨਾ ਤਨਖਾਹ ਤੇ ਕੰਮ ਲੈ ਕੇ ਇਹਨਾਂ ਕਾਮਿਆ ਦਾ ਸੋਸ਼ਣ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਕਾਮਿਆਂ ਨੂੰ ਵੀ ਘੱਟੋ ਘੱਟ ਉਜਰਤਾਂ ਦੇ ਦਾਇਰੇ ਵਿਚ ਸ਼ਾਮਲ ਕੀਤਾ ਜਾਵੇ।

11 ਮੈਂਬਰੀ ਤਹਿਸੀਲ ਕਮੇਟੀ ਦੀ ਚੋਣ ਕੀਤੀ – ਸਰਬਸੰਮਤੀ ਨਾਲ ਹੋਈ ਚੋਣ ਵਿਚ ਰਾਜ ਕੌਰ ਝੰਡੂਕੇ ਨੂੰ ਪ੍ਰਧਾਨ, ਮਨਦੀਪ ਕੌਰ ਜਟਾਣਾ ਸਕੱਤਰ, ਗੁਰਮੀਤ ਕੌਰ ਝੰਡੂਕੇ, ਬਲਜੀਤ ਕੌਰ ਮੀਤ ਪ੍ਰਧਾਨ, ਸੁਖਵਿੰਦਰ ਕੌਰ ਫੱਤਾ, ਮਨਜੀਤ ਕੌਰ ਹੀਰਕੇ ਸਹਾਇਕ ਸਕੱਤਰ, ਤੇਜ ਕੌਰ ਫੱਤਾ, ਸੁਰਜੀਤ ਕੌਰ ਲਾਲਿਆਂਵਾਲੀ , ਸਰਬਜੀਤ ਕੌਰ, ਅਮਰਜੀਤ ਕੌਰ ਘੁੱਦੂਵਾਲਾ ਤੇ ਅਮਰਨਾਥ ਸਿੰਘ ਵਰਕਿੰਗ ਕਮੇਟੀ ਮੈਂਬਰ ਚੁਣੇ ਗਏ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਪਿਆਰ ਸਿੰਘ ਫੱਤਾ ਤੇ ਤਹਿਸੀਲ ਪ੍ਰਧਾਨ ਰਾਜ ਕੌਰ ਝੰਡੂਕੇ ਨੇ ਵੀ ਵਿਚਾਰ ਸਾਂਝੇ ਕੀਤੇ।

Read Previous

ਕੁੱਲ ਹਿੰਦ ਕਿਸਾਨ ਸਭਾ ਦੀ ਤਹਿਸੀਲ ਪੱਧਰੀ ਕਾਨਫਰੰਸ, ਬਲਵਿੰਦਰ ਸਿੰਘ ਕੋਟਧਰਮੂ ਬਣੇ ਪ੍ਰਧਾਨ

Read Next

ਮਿਸ਼ਨ ਸਮਰੱਥ ਤਹਿਤ ਅਧਿਆਪਕਾਂ ਦਾ ਸਿਖਲਾਈ ਕੈਂਪ ਲਗਾਇਆ

Leave a Reply

Your email address will not be published. Required fields are marked *

Most Popular

error: Content is protected !!