ਮਾਲਵਾ ਕਾਲਜ ਸਰਦੂਲੇਵਾਲਾ ਨੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਜਾਗਰੂਕਤਾ ਰੈਲੀ ਕੱਢੀ
ਸਰਦੂਲਗੜ੍ਹ-15 ਫਰਵਰੀ (ਜ਼ੈਲਦਾਰ ਟੀ.ਵੀ.) ਮਾਲਵਾ ਕਾਲਜਿਜ਼ ਸਰਦੂਲੇਵਾਲਾ ਵਲੋਂ ਪੰਜਾਬੀ ਭਾਸ਼ਾ ਨੂੰ ਸਮਰਪਿਤ ਜਾਗਰੂਕਤਾ ਰੈਲੀ ਕੱਢੀ ਗਈ।ਇਸ ਮੌਕੇ ਵਿਦਿਆਰਥੀਆਂ ਨੇ ਹੱਥਾਂ’ਚ ਤਖਤੀਆਂ ਲੈ ਕੇ ਕਾਲਜ ਕੈਂਪਸ ਤੋਂ ਬੱਸ ਅੱਡੇ ਤੱਕ ਲੋਕਾਂ ਨੂੰ ਆਪਣੀ ਪੰਜਾਬੀ ਭਾਸ਼ਾ ਦੇ ਹੱਕ ਵਿਚ ਖੜ੍ਹਨ ਦਾ ਸੁਨੇਹਾ ਦਿੱਤਾ।ਇਸ ਤੋਂ ਪਹਿਲਾਂ ਲੈਕਚਰਾਰ ਤੇ ਸਾਹਿਤਕਾਰ ਬਲਜੀਤਪਾਲ ਸਿੰਘ ਝੰਡਾ ਕਲਾਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਪੰਜਾਬੀ ਭਾਸ਼ਾ ਸੰਸਾਰ ਭਰ’ਚ ਇਕ ਮਾਣਮੱਤਾ ਸਥਾਨ ਹਾਸਲ ਕਰ ਚੁੱਕੀ ਹੈ ਪਰ ਆਪਣਿਆਂ ਵਲੋਂ ਇਸ ਨੂੰ ਵਿਸਾਰੇ ਜਾਣਾ ਸੱਚਮੁੱਚ ਹੀ ਇਕ ਚਿੰਤਾ ਦਾ ਵਿਸ਼ਾ ਹੈ।ਉਨ੍ਹਾਂ ਕਿਹਾ ਹਰ ਪੰਜਾਬੀ ਦਾ ਫਰਜ਼ ਬਣਦਾ ਹੈ ਕਿ ਸਾਡੀ ਮਾਂ ਬੋਲੀ ਦੇ ਵਿਕਾਸ ਤੇ ਪਸਾਰ ਲਈ ਬਣਦਾ ਯੋਗਦਾਨ ਪਾਵੇ।ਕਾਲਜ ਦੇ ਮੈਨੇਜ਼ਿੰਗ ਡਾਇਰੈਕਟਰ ਰਾਜ ਸੋਢੀ ਨੇ ਕਿਹਾ ਕਿ ਸੰਸਥਾ’ਚ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਿਤ ਬਹੁਤੇ ਕੋਰਸਾਂ ਦੀ ਪੜ੍ਹਾਈ ਪੰਜਾਬੀ’ਚ ਕਰਵਾਏ ਜਾਣ ਤੋਂ ਇਲਾਵਾ ਮਾਤ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਸਮੇਂ-ਸਮੇਂ ਤੇ ਸੈਮੀਨਾਰ ਤੇ ਹੋਰ ਸਮਾਗਮ ਵੀ ਕਰਵਾਏ ਜਾਂਦੇ ਹਨ।ਇਸ ਮੌਕੇ ਮੈਡਮ ਜਸਪਾਲ ਕੌਰ,ਰਖਸ਼ਾ ਰਾਣੀ,ਸਿੰਬਲਪਾਲ ਕੌਰ,ਮਨਦੀਪ ਕੌਰ,ਰੇਖਾ ਰਾਣੀ,ਗੁਰਦੀਪ ਸਿੰਘ ਹਾਜ਼ਰ ਸਨ।