
ਮਾਲਵਾ ਕਾਲਜ ਸਰਦੂਲੇਵਾਲਾ ‘ਚ ਮਨਾਇਆ ਤੀਆਂ ਦਾ ਤਿਓਹਾਰ
ਸਰਦੂਲਗੜ੍ਹ -10 ਅਗਸਤ 2025 (ਪ੍ਰਕਾਸ਼ ਸਿੰਘ ਜ਼ੈਲਦਾਰ)
ਮਾਲਵਾ ਕਾਲਜ ਸਰਦੂਲੇਵਾਲਾ (ਮਾਨਸਾ) ਵਿਖੇ ਤੀਆਂ ਦਾ ਤਿਓਹਾਰ ਮਨਾਇਆ ਗਿਆ। ਸੰਸਥਾ ਦੇ ਮੈਨੇਜ਼ਿੰਗ ਡਾਇਰੈਕਟਰ ਰਾਜ ਸੋਢੀ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਤੀਆਂ ਦੇ ਇਤਿਹਾਸ ਤੇ ਕੁੜੀਆਂ ਦੇ ਜੀਵਨ ‘ਚ ਤੀਆਂ ਦੀ ਅਹਿਮੀਅਤ ਬਾਰੇ ਵਿਸਥਾਰ ਨਾਲ ਦੱਸਿਆ ।ਉਨ੍ਹਾਂ ਕਿਹਾ ਕਿ ਪੱਛਮੀ ਸੱਭਿਅਤਾ ਦੇ ਵਧ ਰਹੇ ਪ੍ਰਭਾਵ ਕਾਰਨ ਅਸੀਂ ਆਪਣੀ ਵਿਰਾਸਤ ਤੋਂ ਦੂਰ ਜਾ ਰਹੇ ਹਾਂ ਪਰ ਸਾਰਿਆਂ ਨੂੰ ਅਜਿਹੇ ਉਤਸਵ ਜ਼ਰੂਰ ਮਨਾਉਣੇ ਚਾਹੀਦੇ ਹਨ। ਕਾਲਜ ਦੀਆਂ ਕੁੜੀਆਂ ਨੇ ਗੀਤ, ਗਿੱਧਾ, ਬੋਲੀਆਂ ‘ਤੇ ਨੱਚ-ਟੱਪ ਕੇ ਆਪਣੇ ਵਲਵਲੇ ਪ੍ਰਗਟ ਕਰਦੇ ਹੋਏ ਸਮਾਂ ਦਿੱਤਾ। ਇਸ ਮੌਕੇ ਜਸਪਾਲ ਕੌਰ, ਰਕਸ਼ਾ ਰਾਣੀ, ਰੇਖਾ ਰਾਣੀ, ਅਮਨਦੀਪ ਕੌਰ, ਸਿੰਬਲਪਾਲ ਕੌਰ, ਹਰਪ੍ਰੀਤ ਕੌਰ ਹਾਜ਼ਰ ਸਨ।